English  |   ਪੰਜਾਬੀ
ਹੋਮ

ਗੁਰਦੁਆਰਾ:

ਗੁਰਦੁਆਰਾ ਉਹ ਥਾਂ ਹੈ ਜਿਥੇ ਸਿੱਖ ੴ ਦੀ ਵਡਿਆਈ ਬਿਆਨ ਕਰਦੇ ਹਨ। ਇਹ ਵਾਹਿਗੁਰੂ ਤੀਕ ਲੈ ਜਾਉਣ ਦਾ ਰਾਹ ਹੈ। ਕਿਸੇ ਵੀ ਗੁਰਦੁਆਰੇ ਨੂੰ ਬੜੀ ਦੂਰੋਂ ਹੀ ਇਸ ‘ਚ ਲੱਗੇ ਹੋਏ ਨਿਸ਼ਾਨ ਸਾਹਬ ਕਾਰਨ ਪਿਛਾਣਿਆ ਜਾ ਸਕਦਾ ਹੈ। ਸੱਭ ਤੋਂ ਪਹਿਲਾਂ ਗੁਰਦੁਆਰਾ ਸਿੱਖੀ ਦੇ ਮੋਢੀ, ਪਹਿਲੇ ਪਾਤਿਸ਼ਾਹ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ (ਨਾਰੋਵਾਲ, ਪਾਕਿਸਤਾਨ) ‘ਚ 1521ਈ ‘ਚ ਉਸਾਰਿਆ। ਮਗਰੋਂ ਇਸੇ ਗੁਰਦੁਆਰਾ ਸਾਹਿਬਾਨ ਉਸਾਰੇ ਗਏ ਜਿਥੇ ਗੁਰੂ ਸਾਹਿਬਾਨ ਸਿੱਖਾਂ ਨੂੰ ਆਤਮਿਕ ਸਿਖਿਆ ਦਿੰਦੇ ਅਤੇ ਅਕਾਲ ਪੁਰਖ ਦੀ ਸ਼ਾਨ ‘ਚ ਸ਼ਬਦ ਕੀਰਤਨ ਕੀਤਾ ਜਾਂਦਾ। ਵੇਲੇ ਦੇ ਨਾਲ ਨਾਲ ਸਿੱਖਾਂ ਨਾਲ ਸਿੱਖਾਂ ਦੀ ਗਿਣਤੀ ਵਧਦੀ ਗਈ। ਪਹਿਲੀ ਵਾਰ 6ਵੇਂ ਪਾਤਿਸ਼ਾਹ ਗੁਰੂ ਹਰਗੋਬਿੰਦ ਜੀ ਨੇ ਸਿੱਖਾਂ ਦੇ ਧਾਰਮਿਕ ਕੇਂਦਰਾਂ ਲਈ ‘ਗੁਰਦੁਆਰਾ’ ਦਾ ਸ਼ਬਦ ਵਰਤਿਆ।
ਅੰਗਰੇਜ਼ੀ ਰਾਜ ਸਮੇਂ 20ਵੀਂ ਸ਼ਤਾਬਦੀ ਦੇ ਮੁੱਢ ‘ਚ ਸਿੱਖਾਂ ਦੇ ਅਧਿਕ ਗੁਰਦੁਆਰਾ ਸਾਹਿਬਾਨ ਹਿੰਦੂ ਮਹੰਤਾਂ ਦੇ ਕਬਜ਼ੇ ‘ਚ ਸਨ। ਇਹਨਾਂ ਪਵਿਤਰ ਅਸਥਾਨਾਂ ਨੂੰ ਹਿੰਦੂ ਮਹੰਤਾਂ ਦੇ ਅਪਵਿਤਰ ਕਬਜ਼ੇ ਤੋਂ ਚੁਡਾਉਣ ਲਈ ਸਿੱਖ ਕੌਮ ਨੂੰ ਬੜੀਆਂ ਕੁਰਬਾਨੀਆਂ ਦੇਣੀਆਂ ਪਈਆਂ। ਸ੍ਰੀ ਨਨਕਾਣਾ ਸਾਹਿਬ ਦਾ ਸਾਕਾ ਇਸੇ ਸਮੇਂ ਦੀ ਖ਼ੂਨੀ ਘਟਨਾ ਹੈ। ਇਹ ਸਾਕਾ ਜਿਥੇ ਇਕ ਪਾਸੇ ਹਿੰਦੂਆਂ ਦੀ ਕਮੀਨਗੀ ਅਤੇ ਜ਼ੁਲਮਾਂ ਨੂਮ ਪਰਗਟਾਂਦਾ ਹੈ ਤਾਂ ਦੂਜੇ ਪਾਸੇ ਨਿਹੱਥੇ ਸਿੱਖਾਂ ਦੇ ਸਬਰ, ਹੌਸਲੇ ਅਤੇ ਸ਼ਾਂਤਮਈ ਸੰਘਰਸ਼ ਦੀ ਅਦੁੱਤੀ ਉਦਾਹਰਣ ਹੈ। ਸਿੱਖਾਂ ਨੇ ਗੁਰਦੁਆਰਿਆਂ ਦੀ ਅਜ਼ਾਦੀ ਲਈ ਆਪਣੇ ਆਪ ਨੂੰ ‘ਗੁਰਦੁਆਰਾ ਸੁਧਾਰ ਲਹਿਰ’ ਅਧੀਨ ਜੱਥੇਬੰਦ ਕੀਤਾ। ਇਸੇ ਲਹਿਰ ਦੇ ਨਤੀਜੇ ਸਿੱਖੀ ਦੇ ਇਕ ਇਤਿਹਾਸਿਕ ਧਾਰਮਿਕ ਅਦਾਰੇ ਸ਼੍ਰੋਮਣੀ ਗੁਰਦੁਆਰਾ ਪਰਬੰਧ ਕਮੇਟੀ ਦੀ ਸਿਰਜਣਾ ਕੀਤੀ ਗਈ। ਅਤੇ ਇਸ ਸ਼੍ਰੋਮਣੀ ਕਮੇਟੀ ਨੇ ਸਿੱਖੀ ਦਾ ਸਾਰੇ ਪਾਵਨ ਅਸਥਾਨਾਂ ਦਾ ਪਰਬੰਧ ਅਪਣੇ ਹੱਥ ‘ਚ ਲੈ ਲਿਆ। ਅਗੱਸਤ 1947 ‘ਚ ਅਜ਼ਾਦੀ ਅਤੇ ਪੰਜਾਬ ਦੀ ਵੰਡ ਮਗਰੋਂ ਵੀ ਪਾਕਿਸਤਾਨ ‘ਚ ਸਥਿਤ ਗੁਰਦੁਆਰਿਆਂ ਦਾ ਪਰਬੰਧ ਸ਼੍ਰੋਮਣੀ ਕਮੇਟੀ ਕੋਲ ਸੀ। ਪਰ ਪਾਕਿਸਤਾਨ ਦੇ ਇਕ ਵਖਰੇ ਦੇਸ਼ ਹੋਣ ਕਾਰਨ ਭਾਰਤ ‘ਚ ਬੈਠੀ ਸ਼੍ਰੋਮਣੀ ਕਮੇਟੀ ਦੁਆਰਾ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੀ ਸਾਂਭ ਸੰਭਾਲ ਦਾ ਕੰਮ ਚੰਗੇ ਢੰਗ ਨਾਲ ਨਹੀਂ ਹੋ ਰਿਹਾ ਸੀ ਅਤੇ ਗੁਰਦੁਆਰਿਆਂ ਦੀ ਸਥਿਤੀ ਸਮੇਂ ਦੇ ਨਾਲ ਨਾਲ ਸੁਧਰਨ ਦੀ ਥਾਂ ਵਿਗੜਦੀ ਗਈ। ਇਹਨਾਂ ਪਾਕਿਸਤਾਨੀ ਗੁਰਦੁਆਰਿਆਂ ਨੂੰ ਹੋਣ ਵਾਲੀਆ ਭੇਂਟਾਂ ਵੀ ਸ਼੍ਰੋਮਣੀ ਕਮੇਟੀ ਆਪਣੇ ਨਾਲ ਭਾਰਤ ਲੈ ਜਾਂਦੀ ਸੀ। ਇਸ ਸਥਿਤੀ ਨੂੰ ਮੁੱਖ ਰਖਦਿਆਂ ਪਾਕਿਸਤਾਨੀ ਸਿੱਖਾਂ ਨੇ ਆਪਣੀ ਵਖਰੀ ਪਰਤੀਨਿੱਧ ਗੁਰਦੁਆਰਾ ਕਮੇਟੀ ਦੀ ਸਥਾਪਣਾ ਦੀ ਮੰਗ ਕੀਤੀ ਜਿਹੜੀ ਪਾਕਿਸਤਾਨ ਸਰਕਾਰ ਨੇ ਪਰਵਾਨ ਕਰਦਿਆਂ 1999ਈ ‘ਚ ‘ਪਾਕਿਸਤਾਨ ਸਿੱਖ ਗੁਰਦੁਆਰਾ ਪਰਬੰਧ ਕਮੇਟੀ’ ਦੇ ਸਿਰਲੇਖ ਅਧੀਨ ਸਥਾਪਤ ਕੀਤੀ। ਦੂਜੇ ਧਰਮਾਂ ‘ਚ ਪੂਜਾ ਪਾਠ ਦਾ ਅਸਥਾਨ ਉਸਾਰਨ ਲਈ ਇਕ ਵਿਸ਼ੇਸ਼ ਢੰਗ ਦਣ ਉਸਾਰੀ ਕੀਤੀ ਜਾਂਦੀ ਹੈ। ਜਦਕਿ ਗੁਰਦੁਆਰਿਆਂ ਦੀ ਇਮਾਰਤ ਲਈ ਕਿਸੇ ਵਿਸ਼ੇਸ਼ ਉਸਾਰੀ-ਢੰਗ ਦੀ ਲੋੜ ਨਹੀਂ ਹੁੰਦੀ। ਇਸ ਲਈ ਕੇਵਲ ਇਕ ਐਸੀ ਇਮਾਰਤ ਦੀ ਲੋੜ ਹੁੰਦੀ ਹੈ ਜਿਸ ‘ਚ ਗੁਰੂ ਗ੍ਰੰਥ ਸਾਹਿਬ ‘ਤੇ ਇਕ ਚੰਦੂਆ ਤਨਿਆ ਹੁੰਦਾ ਹੈ। ਸੰਗਤ ਜ਼ਮਿਂ ਤੇ ਬੈਠਦੀ ਹੈ। ਅਤੇ ਇਸ ਇਮਾਰਤ ਦੇ ਅਹਾਤੇ ‘ਚ ਸਿੱਖੀ ਦਾ “ਨਿਸ਼ਾਨ ਸਾਹਿਬ” ਲਹਿਰਾ ਰਿਹਾ ਹੁੰਦਾ ਹੈ। ਕਈ ਗੁਰਦੁਆਰਾ ਸਾਹਿਬਾਨ ਸ੍ਰੀ ਹਰਿਮੰਦਰ ਸਾਹਿਬ ਦੇ ਨਕਸ਼ੇ ‘ਤੇ ਉਸਾਰੇ ਗਏ ਹਨ। ਚੇਤੇ ਰਹੇ ਕਿ ਇਹ ਪਵਿਤਰ ਅਸਥਾਨ ਪੰਚਮ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਨੇ 1604ਈ ‘ਚ ਉਸਰਵਾਇਆ, ਇਸ ਨੂੰ ‘ਗੋਲਡਨ ਟੈਂਪਲ’ ਵੀ ਕਿਹਾ ਜਾਂਦਾ ਹੈ। ਅਤੇ ਇਸ ਦੇ ਉਸਾਰੀ-ਢੰਗ ‘ਚ ਸਿੱਖੀ ਅਤੇ ਹਿੰਦ-ਈਰਾਨੀ ਉਸਾਰੀ-ਢੰਗਾਂ ਦਾ ਬੜਾ ਸੋਹਣਾ ਸੁਮੇਲ ਨਜ਼ਰ ਆਉਂਦਾ ਹੈ। ਗੁਰਦੁਆਰਾ ਸਾਹਿਬ ‘ਚ ਕਿਸੇ ਵੀ ਧਰਮ ਅਤੇ ਜਾਤ ਨਾਲ ਸੰਬੰਧ ਰੱਖਣ ਵਾਲਾ ਆ ਸਕਦਾ ਹੈ, ਕਿਸੇ ਤਰ੍ਹਾਂ ਦੀ ਕੋਈ ਰੋਕ-ਟੋਕ ਨਹੀਂ ਹੈ।

ਸਿੱਖ ਗੁਰਦੁਆਰਾ ਸਾਹਿਬਾਨ


1. ਸ੍ਰੀ ਨਨਕਾਣਾ ਸਾਹਿਬ


ਸਿੱਖੀ ਦੇ ਸਭ ਤੋਂ ਪਾਵਨ ਅਸਥਾਨਾਂ ਵਿੱਚੋਂ ਇਕ, ਸ੍ਰੀ ਨਨਕਾਣਾ ਸਾਹਿਬ, ਰਾਵੀ ਅਤੇ ਚਨਾਬ ਦੇ ਵਿਚਕਾਰਲੇ ਖੇਤਰ ਵਿੱਚ, ਸਾਂਦਲ ਬਾਰ ਵਿੱਚ ਸਥਿਤ ਹੈ। ਇਸ ਸ਼ਹਿਰ ਦਾ ਪੁਰਾਣਾ ਨਾਂ ਤਲਵੰਡੀ ਰਾਏ ਭੋਏ ਸੀ, ਜੋ ਕਿ ਇਕ ਮੁਸਲਮਾਨ ਹਾਕਮ ਰਾਏ ਭੋਏ ਭੱਟੀ ਦੇ ਨਾਂ ‘ਤੇ ਵਸਿਆ ਹੋਇਆ ਸੀ। ਇਸ ਇਤਿਹਾਸਿਕ ਨਗਰ ਵਿੱਚ ਸਤਿਗੁਰ ਨਾਨਕ ਜੀ ਦਾ ਜਨਮ 15 ਅਪ੍ਰੈਲ 1469ਈ ਨੂੰ ਹੋਇਆ। ਇਥੇ ਹੀ ਆਪ ਨੇ ਆਪਣਾ ਬਾਲਪਨ ਬਿਤਾਇਆ। ਇਸ ਸ਼ਹਿਰ ਅੰਦਰ ਆਪ ਨਾਲ ਸੰਬੰਧਿਤ ਸਾਖੀਆਂ ਨਾਲ ਜੁੜੇ 6 ਤਵਾਰੀਖੀ ਗੁਰਦੁਆਰਾ ਸਾਹਿਬਾਨ ਮੌਜੂਦ ਹਨ। ਇਸ ਤੋਂ ਉਪਰੰਤ ਪੰਜਵੇਂ ਅਤੇ ਛੇਵੇਂ ਪਾਤਿਸ਼ਾਹ ਜੀ ਦੇ ਦੋ ਗੁਰਦੁਆਰੇ ਵੀ ਮੌਜੂਦ ਹਨ। ਸ੍ਰੀ ਨਨਕਾਣਾ ਸਾਹਿਬ ਪਹਿਲਾਂ ਜ਼ਿਲ੍ਹਾ ਸ਼ੇਖ਼ੁਪੁਰਾ ਦੀ ਇਕ ਤਹਿਸੀਲ ਸੀ। ਮਈ 2005 ‘ਚ ਪੰਜਾਬ ਸਰਕਾਰ ਨੇ ਇਸ ਨੂੰ ਇਕ ਵਖਰੇ ਜ਼ਿਲ੍ਹੇ ਦਾ ਦਰਜਾ ਦੇ ਦਿੱਤਾ। ਇਸ ਵੇਲੇ ਇਸ ਜ਼ਿਲ੍ਹੇ ਦੀਆ ਤਿੰਨ ਤਹਿਸੀਲਾਂ ਹਨ। ਇਸ ਜ਼ਿਲ੍ਹੇ ਦੀ ਅਬਾਦੀ ਇਸ ਵੇਲੇ 1,599,538 ਵਿਅਕਤੀਆਂ ‘ਤੇ ਅਧਾਰਿਤ ਹੈ, ਜਿਹਨਾਂ ਵਿੱਚੋਂ 97% ਮੁਸਲਮਾਨ ਹਨ, ਜਦ ਕਿ ਸਿੱਖ ਇਸ ਜ਼ਿਲ੍ਹੇ ਦਾ ਦੂਜਾ ਵੱਡਾ ਭਾਈਚਾਰਾ ਹਨ। ਇਸ ਖੇਤਰ ਦੀ ਸਥਾਨਿਕ ਭਾਸ਼ਾ ਪੰਜਾਬੀ ਹੈ, ਇਸ ਦੇ ਨਾਲ ਨਾਲ ਉਰਦੂ ਅਤੇ ਅੰਗਰੇਜ਼ੀ ਵੀ ਵਰਤੀਆਂ ਜਾਂਦੀਆ ਹਨ। ਇਥੇ ਪੰਜਾਬੀ ਦੀ ਸ਼ਾਹਮੁਖੀ ਲਿੱਪੀ ਵਰਤੀ ਜਾਂਦੀ ਹੈ ਪਰ ਗੁਰਮੁਖੀ ਲਿਖਣ ਪੜ੍ਹਣ ਵਾਲਿਆਂ ਦੀ ਵੀ ਥੋੜ ਨਹੀਂ। ਇਹ ਖੇਤਰ ਪਾਕਿਸਤਾਨ ਦੀਆਂ ਉਨ੍ਹਾਂ ਕੁਝ ਥਾਵਾਂ ਵਿੱਚ ਸ਼ਾਮਿਲ ਹੈ ਜਿਥੇ ਗੁਰਮੁਖੀ ਸਕੂਲ ਪੱਧਰ ਤੇ ਪੜ੍ਹਾਈ ਜਾਂਦੀ ਹੈ।
ਸ੍ਰੀ ਨਨਕਾਣਾ ਸਾਹਿਬ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਤੋਂ ਤਕਰੀਬਨ 80 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਲਾਹੌਰ ਤੋਂ ਇਥੇ ਪਹੁੰਚਣ ਲਈ 2 ਕੁ ਘੰਟੇ ਲਗਦੇ ਹਨ। ਲਾਹੌਰ ਤੋਂ ਇਥੇ ਸੜਕ ਅਤੇ ਰੇਲ-ਗੱਡੀ ਰਾਹੀਂ ਅਪੜਿਆ ਜਾ ਸਕਦਾ ਹੈ। ਜਦਕਿ ਸੱਭ ਤੋਂ ਨੇੜੇ ਲਾਹੌਰ ਦਾ ਅਲਾਮਾ ਇਕਬਾਲ ਇੰਟਰਨੈਸ਼ਨਲ ਏਅਰ-ਪੋਰਟ ਲਗਦਾ ਹੈ। ਨਨਕਾਣਾ ਸਾਹਿਬ ਸ਼ਹਿਰ ਅੰਦਰ ਯਾਤਰੀਆਂ ਦੇ ਰਹਿਣ ਵਾਸਤੇ ਸੱਭ ਤੋਂ ਵੱਡਾ ਪਰਬੰਧ ਗੁਰਦੁਆਰਾ ਜਨਮਅਸਥਾਨ ਅਤੇ ਗੁਰਦੁਆਰਾ ਤੰਬੂ ਸਾਹਿਬ ਵਿੱਚ ਮੌਜੂਦ ਹੈ। ਇਸ ਤੋਂ ਵੱਖ ਵੀ ਸ਼ਹਿਰ ਵਿੱਚ ਗੁਰਦੁਆਰਾ ਸਾਹਿਬਾਨ ਤੋਂ ਥੋੜੀ ਦੂਰ ਹੀ ਰਾਤ ਨੂੰ ਸੋਣ ਲਈ ਹੋਟਲਾਂ ਦੀ ਸਹੂਲਤ ਵੀ ੳਪਲਬਦ ਹੈ। ਯਾਤਰੀਆ ਵਾਸਤੇ ਲੰਗਰ ਦਾ ਪਰਬੰਧ ਗੁਰਦੁਆਰਾ ਜਨਮ ਅਸਥਾਨ ਅੰਦਰ ਹੀ ਹੁੰਦਾ ਹੈ।

i. ਗੁਰਦੁਆਰਾ ਜਨਮ ਅਸਥਾਨ


ਇਥੇ ਸੱਭ ਤੋਂ ਵੱਡਾ, ਸਹਣਾ ਅਟੇ ਪਰਮੁੱਖ ਗੁਰਦੁਆਰਾ ਜਨਮ ਅਸਥਾਨ ਹੀ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਦਾ ਪਰਕਾਸ਼ ਹੋਇਆ। ਇਹ ਗੁਰਦੁਆਰਾ ਸ਼ਹਿਰ ਦੇ ਉੱਕਾ ਵਿਚਕਾਰ ਸਥਿਤ ਹੈ। ਗੁਰੂ ਜੀ ਦੇ ਪਰਕਾਸ਼ ਵਾਲੀ ਥਾਂ ‘ਤੇ 1819 ਵਿੱਚ ਮਹਾਰਾਜਾ ਰਣਜੀਤ ਸਿੰਘ ਵੇਲੇ ਇਹ ਗੁੰਬਦ ਵਾਲੀ ਇਮਾਰਤ ਉਸਾਰੀ।
ਪਰਕਾਸ਼ ਅਸਥਾਨ ਤੋਂ ਬਾਹਿਰ ਵਾਲੀ ਬਾਰਾਂਦਰੀ ਮਹੰਤ ਸਾਧੂ ਰਾਮ ਨੇ ਬਣਵਾਈ। ਦਰਸ਼ਨੀ ਡਿਓੜੀ ਅਤੇ ਬੁਰਜ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਵਾਏ ਗਏ। ਮਹਾਰਾਜਾ ਰਣਜੀਤ ਸਿੰਘ ਸਮੇਂ ਹੀ ਸਰੋਵਰ ਦੀ ਸੇਵਾ ਕਰਵਾਈ ਗਈ। ਇਸ ਦੀਆਂ ਪੋੜੀਆਂ ਦੀ ਸੇਵਾ ਬਾਬਾ ਗੁਰਮੁੱਖ ਸਿੰਘ ਜੀ ਵੱਲੋਂ ਕਰਵਾਈ ਗਈ। ਪਾਕਿਸਤਾਨ ਸਰਕਾਰ ਵੱਲੋਂ ਸਰੋਵਰ ਦੀ ਨਵੇਂ ਸਿਰਿਉਂ ਉਸਾਰੀ ਕਰਵਾਈ ਗਈ ਹੈ ਅਤੇ ਨਾਲ ਹੀ ਇਕ ਜੋੜਾ ਘੱਰ ਵੀ ਉਸਾਰਿਆ ਗਿਆ ਹੈ।
ਪਿਛਲੇ ਕੁੱਝ ਸਾਲਾਂ ਵਿੱਚ ਗੁਰਦੁਆਰਾ ਜਨਮ ਅਸਥਾਨ ਵਿੱਚ ਇਹ ਵਿਕਾਸ ਕਾਰਜ ਹੋਏ ਹਨ।
  1. 60 ਕਮਰਿਆਂ ਦੀ ਮੁੜ ਉਸਾਰੀ।
  2. 96 ਬਣੇ ਬਣਾਏ ਹੱਟ
  3. 207 ਨਵੇਂ ਕਮਰਿਆਂ ਦੀ ਉਸਾਰੀ।
  4. 50 ਹਜ਼ਾਰ ਗੈਲਨ ਦੀ ਕਪੈਸਟੀ ਵਾਲੀ ਵਾਟਰ ਟੈਨਕ ਲਾਇਆ ਗਿਆ।
  5. ਪਾਣੀ ਦਾ ਫ਼ਿਲਟਰੇਸ਼ਨ ਪਲਾਂਟ ਲਾਇਆ ਗਿਆ।
  6. ਗੁਰਦੁਆਰਾ ਸਾਹਿਬ ਵਿੱਚ ਫ਼ਰਸ਼ ‘ਤੇ ਮਾਰਬਲ ਅਤੇ ਟੱਫ਼ ਟਾਇਲਾਂ ਲਾਈਆਂ ਗਈਆਂ।
  7. ਸੁਰੱਖਿਆ ਦੇ ਮਕਸਦ ਲਈ C.C.T.V. ਕੈਮਰੇ, ਸਾਮਾਨ ਚੈਕ ਕਰਨ ਵਾਲਾ ਸਕੈਨਰ, ਵਾਕ-ਥਰੂ ਗੇਟਸ ਅਤੇ ਮੈਟਲ ਡੀਟੈਕਟਰ ਦੀ ਸਹੂਲਤ ਦਿੱਤੀ ਗਈ।

a. ਜੰਡ ਸਾਹਿਬ:
ਗੁਰਦੁਆਰਾ ਜਨਮ ਅਸਥਾਨ ਦਾ ਪਰਬੰਧ ਪਹਿਲਾਂ ਉਦਾਸੀਆਂ ਕੋਲ ਸੀ। ਫ਼ਿਰ ਮਹੰਤਾਂ ਕੋਲ ਆ ਗਿਆ। ਜਦੋਂ ਸਿੱਖਾਂ ਨੇ ਇਸ ਪਾਵਨ ਅਸਥਾਨ ਦਾ ਕੰਟਰੋਲ ਵਾਪਸ ਲੈਣ ਦੀ ਮੰਗ ਕੀਤੀ ਤਾਂ ਮਹੰਤਾਂ ਦਾ ਪਰਤੀਕਰਮ ਬਵਾ ਜ਼ਾਲਮਾਨਾ ਸੀ। 21ਫ਼ਰਵਰੀ 1921ਈ ਨੂੰ ਜਦੋਂ ਮਹੰਤਾਂ ਕੋਲੋਂ ਇਸ ਪਾਵਨ ਦਰਬਾਰ ਦਾ ਕਬਜ਼ਾ ਲੈਣ ਲਈ ਸਿੱਖ ਗੁਰਦੁਆਰਾ ਸਾਹਿਬ ਵਿੱਚ ਆਐ ਤਾਂ ਮਹੰਤਾਂ ਨੇ ਗੁਰਸਿੱਖਾਂ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਕਾਰਨ ਅਨੇਕ ਗੁਰਸਿੱਖ ਸ਼ਹੀਦ ਹੋ ਗਏ। ਇਹਨਾਂ ਸ਼ਹੀਦਾਂ ਦਾ ਸੰਸਕਾਰ ਗੁਰਦੁਆਰਾ ਸਾਹਿਬ ਨਾਲ ਲਗਦੀ ਨਵੀਂ ਬਾਰਾਂਦਰੀ ਵਾਲੀ ਥਾਂ ਤੇ ਕੀਤਾ ਗਿਆ। ਇਸ ਘਟਨਾ ਵਿੱਚ ਕੁੱਝ ਗੋਲੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਵੀ ਲਗੀਆਂ ਅੱਜ ਵੀ ਪਰਕਾਸ਼ ਅਸਥਾਨ ਅੰਦਰ ਉਨ੍ਹਾਂ ਗੋਲੀਆਂ ਦੇ ਨਿਸ਼ਾਨ ਵੇਖੇ ਜਾ ਸਕਦੇ ਹਨ।
ਗੁਰਦੁਆਰਾ ਜਨਮ ਅਸਥਾਨ ਦੇ ਪਰਕਾਸ਼ ਅਸਥਾਨ ਤੋਂ ਸੱਜੇ ਪਾਸੇ ਉਹ ਇਤਿਹਾਸਿਕ ਜੰਡ ਸਾਹਿਬ ਹੈ, ਜਿਹਦੇ ਨਾਲ 21 ਫ਼ਰਵਰੀ 1921ਈ ਨੂੰ ਮਹੰਤ ਨਾਰਾਇਣੂ ਨੇ ਭਾਈ ਲਛਮਣ ਸਿੰਘ ਨੂੰ ਜਿਊਂਦੇ ਜੀ ਪੁੱਠਾ ਲਟਕਾ ਕੇ ਮਾਰ ਦਿੱਤਾ ਸੀ। ਇਹ ਗੱਲ ਜ਼ਿਕਰਯੋਗ ਹੈ ਕਿ ਇਸ ਦੁਰਘਟਨਾ ਦੇ ਨਤੀਜੇ ਵਿੱਚ ਮਹਾਤਮਾ ਗਾਂਧੀ ਨੇ ਸਿੱਖਾਂ ਨੂੰ ਇਕ ‘ਦਲੇਰ ਕੌਮ’ ਆਖਿਆ। ਇਹ ਰੁੱਖ ਗਵਾਹ ਹੈ ਉਸ ਖ਼ੂਨੀ ਘਟਨਾ ਦਾ ਜਿਸ ਵਿੱਚ ਨਹੱਥੇ ਸਿੱਖਾਂ ਉੱਤੇ ਮਹੰਤ ਦੇ ਗ਼ੁੰਗਿਆਂ ਨੇ ਗੋਲੀਆਂ ਦਾ ਮੀਂਹ ਵਰਸਾ ਦਿੱਤਾ ਸੀ। ਇੰਜ ਇਹ ਜੰਡ ਦਾ ਰੁੱਖ ਇਤਿਹਾਸ ਅੰਦਰ ਇਕ ਯਾਦਗਾਰ ਦਾ ਰੂਪ ਧਾਰਨ ਕਰ ਗਿਆ।
b. ਸ਼ਹੀਦ ਗੰਜ ਭਾਈ ਦਲੀਪ ਸਿੰਘ:
ਇੰਗਲੈਂਡ ਵਾਲੇ ਬਲਾਕ ਦੇ ਨਾਲ ਇਹ ਯਾਦਗਾਰੀ ਅਸਥਾਨ ਸਥਿਤ ਹੈ। ਇਸ ਥਾਂ ਭਾਈ ਦਲੀਪ ਸਿੰਘ ਅਤੇ ਭਾਈ ਵਰਿਆਮ ਸਿੰਘ ਨੂੰ ਜਿਉਂਦੇ ਜੀ ਭੱਠਾਂ ਵਿੱਚ ਸੁੱਟ ਦਿੱਤਾ ਗਿਆ। ਇਹ ਘਟਨਾ 21 ਫ਼ਰਵਰੀ 1921ਈ ਨੂੰ ਵਾਪਰੀ। ਜਦੋਂ ਮਹੰਤ ਨਰਾਇਣੂ ਗੁਰਸਿੱਖਾਂ ‘ਤੇ ਕਹਿਰ ਬਣ ਕੇ ਟੁੱਟਾ। ਪੰਥ ਪਰੇਮੀਆਂ ਦੀ ਇਕ ਕੁਰਬਾਨੀ ਨੂੰ ਹਮੇਸ਼ਾ ਚੇਤੇ ਰੱਖਣ ਲਈ ਇਸ ਅੱਤ ਇਤਿਹਾਸਿਕ ਭੱਠੀ ਨੂੰ ਯਾਤਰੀਆਂ ਦੇ ਦਰਸ਼ਨ ਵਾਸਤੇ ਸੁਰੱਖਿਅਤ ਕਰ ਦਿੱਤਾ ਗਿਆ ਹੈ।
c. ਖੂਹ ਬੇ ਬੇ ਨਾਨਕੀ:
ਇਹ ਪਾਵਨ ਅਸਥਾਨ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਦਰਸ਼ਨੀ ਡਿਓੜੀ ਤੋਂ ਅੰਦਰ ਵਾਰ ਤੁਹਾਡੇ ਖੱਬੇ ਹੱਥ ਆਉਂਦਾ ਹੈ। ਇਹ ਖੂਹ ਬਾਬਾ ਜੀ ਦੇ ਘੱਰ ਦੇ ਵੇੜ੍ਹੇ ਵਿੱਚ ਸੀ। ਇਸ ਖੂਹ ਨੂੰ ਬੇਬੇ ਨਾਨਕੀ ਦਾ ਖੂਹ ਕਿਹਾ ਜਾਂਦਾ ਹੈ। ਇਸ ਤੋਂ ਬੇਬੇ ਨਾਨਕੀ ਜੀ ਘੱਰ ਦੇ ਕੰਮਾਂ ਵਾਸਤੇ ਪਾਣੀ ਭਰਦੀਆਂ ਸਨ। ਸੋ ਇਸ ਖੂਹ ਦਾ ਪਾਣੀ ਸਤਿਗੁਰੂ ਜੀ ਨੇ ਵੀ ਪੀਤਾ ਸੀ। ਇਹ ਖੂਹ ਤਾਂ ਸੁੱਕ ਚੁਕਾ ਹੈ ਪਰ ਇਹ ਨਿਸ਼ਾਨੀ ਮਿਹਫ਼ੂਜ਼ ਰੱਖੀ ਗਈ ਹੈ। ਪਾਕਿਸਤਾਨ ਸਰਕਾਰ ਨੇ ਇਸ ਦੇ ਵਿੱਚ ਟੀਊਬ ਵੈੱਲ ਲਾ ਦਿੱਤਾ ਹੈ ਜਿਹੜਾ ਪੂਰੇ ਗੁਰਦੁਆਰੇ ਨੂੰ ਪਾਣੀ ਦਿੰਦਾ ਹੈ।

ii. ਗੁਰਦੁਆਰਾ ਬਾਲ-ਲੀਲਾ ਸਾਹਿਬ


ਇਹ ਅਸਥਾਨ ਗੁਰਦੁਆਰਾ ਜਨਮ ਅਸਥਾਨ ਤੋਂ ਦਖਣ-ਪੂਰਬ ਵੱਲ 225 ਮੀਟਰ ਦੀ ਵਿੱਥ ‘ਤੇ ਸਥਿਤ ਹੈ। ਇਹ ਸਤਿਗੁਰ ਨਾਨਕ ਦੇਵ ਜੀ ਦੇ ਖੇਡਾਂ ਖੇਡਣ ਦਾ ਅਸਥਾਨ ਹੇ। ਇਸ ਪਾਵਨ ਅਸਥਾਨ ਦੇ ਨਾਲ ਇਕ ਸਰੋਵਰ ਹੈ ਜੋ ਰਾਏ ਬੁਲਾਰ ਹੁਰਾਂ ਨੇ ਗੁਰੂ ਜੀ ਦੇ ਨਾਂ ‘ਤੇ ਖਟਵਾਇਆ। ਇਸ ਦਿ ਪਹਿਲੀ ਇਮਾਰਤ ਅਤੇ ਨਾਲ ਲਗਦੇ ਸਰੋਵਰ ਨੂੰ ਮਹਾਰਾਜਾ ਰਣਜੀਤ ਸਿੰਘ ਵੇਲੇ ਪੱਕਾ ਕਰਵਾਇਆ ਗਿਆ। ਇਹ ਸੇਵਾ ਬਾਬਾ ਗੁਰਬਖ਼ਸ਼ ਸਿੰਘ ਜੀ ਨੇ 1820-21ਈ ‘ਚ ਨਿਭਾਈ। ਇਸ ਤੋਂ ਮਗਰੋਂ ਨਿਰਮਲੇ ਮਹੰਤਾਂ ਨਵੀਂ ਇਮਾਰਤ ਸ਼ੁਰੂ ਕੀਤੀ ਜੋ ਮੁਕੰਮਲ ਹੋਣ ਤੋਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਕੋਲ ਆ ਗਈ। ਸੰਤ ਬਾਬਾ ਗੁਰਮੁੱਖ ਸਿੰਘ ਜੀ ਪਟਿਆਲੇ ਵਾਲੇ 1945-46ਈ ‘ਚ ਇਸ ਇਮਾਰਤ ਨੂੰ ਮੁਕੰਮਲ ਕਰਵਾਇਆ। ਨਾਲੇ ਸਰੋਵਰ ਦੀਆਂ ਪੋੜੀਆਂ ਅਤੇ ਚਾਰ-ਦੀਵਾਰੀ ਦੀ ਵੀ ਸੇਵਾ ਕਰਵਾਈ।iii. ਗੁਰਦੁਆਰਾ ਪੱਟੀ ਸਾਹਿਬ

ਗੁਰਦੁਆਰਾ ਬਾਲ ਲੀਲਾ ਦੇ ਸਾਹਮਣੇ ਇਹ ਪਾਵਨ ਅਸਥਾਨ ਮੌਜੂਦ ਹੈ। ਇਥੇ ਪਹਿਲੇ ਪਾਤਸ਼ਾਹ ਜੀ,ਪੰਡਤ ਗੋਪਾਲ ਦਾਸ ਅਤੇ ਪੰਡਤ ਬ੍ਰਿਜ ਲਾਲ ਪਾਸ ਸੰਸਕ੍ਰਿਤ ਪੜ੍ਹਣ ਲਈ ਬਿਠਾਏ ਗਏ। ਪਰ ਆਪ ਜੀ ਦੇ ਆਤਮਿਕ ਗਿਆਨ ਅਤੇ ਤੀਖਣ ਬੁੱਧੀ ਨੂੰ ਵੇਖਦਿਆਂ ਸੰਸਾਰੀ ਉਸਤਾਦਾਂ ਸੀਸ ਨਿਵਾਇਆ। 13 ਸਾਲ ਦੀ ਉਮਰ ਵਿੱਚ ਤਲਵੰਡੀ ਦੇ ਮੋਲਾਨਾ ਕੁੱਤਬੁੱਦ-ਦੀਨ ਪਾਸ ਅਰਬੀ, ਫ਼ਾਰਸੀ ਪੜ੍ਹਣ ਬਿਠਾਇਆ ਗਿਆ। ਆਸਾ ਰਾਗ ਵਿੱਚ ਪੱਟੀ ਨਾਮ ਦੀ ਬਾਣੀ ਆਪ ਜੀ ਨੇ ਇਥੇ ਹੀ ਰਚੀ। ਇਸ ਪੱਟੀ ਰਾਹੀਂ ਹੀ ਸਤਿਗੁਰੂ ਜੀ ਨੇ ਆਪਣੇ ਪੰਡਤ ਉਸਤਾਦਾਂ ਦੇ ਭਰਮਾਂ ਅਤੇ ਅਹੰਕਾਰ ਨੂੰ ਤੋੜਿਆ। ਇਸ ਅਸਥਾਨ ‘ਤੇ ਦਿਹਾੜ ਵਿੱਚ ਦੋ ਵਾਰੀ ਪਰਕਾਸ਼ ਹੁੰਦਾ ਹੈ। ਇਹ ਪਰਕਾਸ਼ ਸ੍ਰੀ ਨਨਕਾਣਾ ਸਾਹਿਬ ਦੇ ਸਿੱਖ ਪਰਵਾਰ ਕਰਦੇ ਹਨ।
iv. ਗੁਰਦੁਆਰਾ ਕਿਆਰਾ ਸਾਹਿਬ

ਇਹ ਅਸਥਾਨ ਗੁਰਦੁਆਰਾ ਜਨਮ ਅਸਥਾਨ ਤੋਂ ਡੇਢ ਕਿਲੋਮੀਟਰ ਦੀ ਦੂਰੀ ‘ਤੇ ਗੁਰਦੁਆਰਾ ਮਾਲ ਜੀ ਸਾਹਿਬ ਦੇ ਨੇੜੇ ਸਥਿਤ ਹੈ। ਇਸ ਥਾਂ ਗੁਰੂ ਜੀ ਨੇ ਮੱਝਾਂ ਚਰਾਈਆਂ। ਇਥੇ ਹੀ ਇਕ ਜੱਟ ਦੇ ਖੇਤ ਨੂੰ ਗੁਰੂ ਜੀ ਦੀਆਂ ਮੱਝਾਂ ਨੇ ਉਜਾੜ ਦਿੱਤਾ। ਜਦੋਂ ਉਹ ਜੱਟ ਹਾਕਮ ਕੋਲ ਸ਼ਿਕਾਇਤ ਲੈ ਕੇ ਗਿਆ ਤਾਂ ਹਾਕਮ ਉਹਦੇ ਨਾਲ ਤੁਰ ਪਿਆ। ਉਨ੍ਹਾਂ ਆ ਕੇ ਵੇਖਿਆ ਤੇ ਖੇਤੀ ਹਰੀ ਭਰੀ ਸੀ।
ਇਹ ਪਾਵਨ ਅਸਥਾਨ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਵੇਲੇ ਕਰਵਾਈ ਗਈ। ਸਰੋਵਰ ਦੀ ਸੇਵਾ ਬਾਬਾ ਗੁਰਮੁੱਖ ਸਿੰਘ ਪਟਿਆਲੇ ਵਾਲਿਆਂ ਨੇ 1946ਈ ਵਿੱਚ ਕਰਵਾਈ।
V. ਗੁਰਦੁਆਰਾ ਮਾਲ ਜੀ ਸਾਹਿਬ

ਗੁਰਦੁਆਰਾ ਮਾਲ ਜੀ ਸਾਹਿਬ, ਗੁਰਦੁਆਰਾ ਜਨਮ ਅਸਥਾਨ ਤੋਂ 20 ਮਿੰਟ ਦੇ ਪੈਦਲ ਸਫ਼ਰ ਦੇ ਪੰਧ ‘ਤੇ ਸ਼ੇਖ਼ੂਪੁਰੇ ਜਾਉਣ ਵਾਲੀ ਸੜਕ ‘ਤੇ ਸਥਿਤ ਹੈ। ਕਣਕ ਮੰਡੀ ਵਿੱਚ ਸਥਿਤ ਇਹ ਪਾਵਨ ਅਸਥਾਨ ਸ੍ਰੀ ਨਨਾਕਣਾ ਸਾਹਿਬ ਰੇਲਵੇ ਸਟੇਸ਼ਨ ਦੇ ਬਹੁਤ ਨੇੜੇ ਹੈ। ਗੁਰੂ ਨਾਨਕ ਦੇਵ ਜੀ ਵੇਲੇ ਇਥੇ ਇਕ ਵਣਾਂ ਦਾ ਸੰਘਣਾ ਝੁੰਡ ਸੀ। ਗੁਰੂ ਜੀ ਇਕ ਵਾਰ ਮੱਝਾਂ ਚਾਰਦੇ ਇਥੇ ਇਕ ਵਣ ਦੇ ਰੁੱਖ ਹੇਠ ਸੋਂ ਗਏ। ਦਿਨ ਢਲ ਗਿਆ। ਚਿਹਰੇ ।ਤੇ ਧੁੱਪ ਆ ਗਈ ਤਾਂ ਇਕ ਸੱਪ ਨੇ ਆਪਣਾ ਫੰਨ ਖਿਲਾਰ ਕੇ ਆਪ ਜੀ ਦੇ ਚਿਹਰੇ ‘ਤੇ ਛਾਂ ਕੀਤੀ। ਜਦੋਂ ਤੱਕ ਆਪ ਸੁੱਤੇ ਰਹੇ, ਸੱਪ ਨੇ ਛਾਂ ਕੀਤੀ ਰੱਖੀ। ਇਸ ਸਾਥੀ ਦੀ ਯਾਦ ਵਿੱਚ ਉਸਾਰਿਆ ਗਿਆ ਇਹ ਪਾਵਨ ਅਸਥਾਨ ਬੜਾ ਸੁੰਦਰ ਬਣਿਆ ਹੋਇਆ ਹੈ, ਨਾਲੇ ਵਣ ਦਾ ਉਹ ਰੁੱਖ ਜਿਹਦੇ ਥੱਲੇ ਸਤਿਗੁਰੂ ਜੀ ਸੁੱਤੇ ਸਨ, ਸੁਰੱਖਿਅਤ ਕਰ ਲਿਆ ਗਿਆ ਹੈ।vi. ਗੁਰਦੁਆਰਾ ਤੰਬੂ ਸਾਹਿਬ

ਇਹ ਪਾਵਨ ਅਸਥਾਨ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਜਨਮ ਅਸਥਾਨ ਵੱਲ ਜਾਂਦਿਆਂ ਰਾਹ ਵਿੱਚ ਆਉਂਦਾ ਹੈ। ਇੱਥੋਂ ਗੁਰਦੁਆਰਾ ਜਨਮ ਅਸਥਾਨ ਮਸਾਂ 2,3 ਮਿੰਟ ਦੀ ਵਿੱਥ ‘ਤੇ ਸਥਿਤ ਹੈ। ਸਤਿਗੁਰ ਨਾਨਕ ਦੇਵ ਜੀ ਸੱਚਾ ਸੌਦਾ ਕਰਕੇ ਜਦ ਮੁੜੇ ਤਾਂ ਪਿਤਾ ਕਾਲੂ ਜੀ ਤੋਂ ਡਰਦੇ ਹੋਏ ਸੰਘਣੇ ਵਣਾਂ ਦੇ ਝੁੰਡ ਵਿੱਚ ਆਣ ਲੁਕੇ। ਪਿਤਾ ਕਾਲੂ ਜੀ ਨੂੰ ਜਦੋਂ ਪਤਾ ਲੱਗਾ ਤਾਂ ਉਨ੍ਹਾਂ ਆਪ ਦੇ ਮੁੱਖ ‘ਤੇ ਚਪੇੜਾਂ ਮਾਰੀਆਂ ਅਤੇ ਬੇਬੇ ਨਾਨਕੀ ਜੀ ਵੀਰ ਤੋਂ ਬਲਹਾਰ ਗਈ। ਆਪ ਜਿੱਥੇ ਲੁਕੇ, ਉਹ ਰੁੱਖ ਅੱਜ ਵੀ ਤੰਬੂ ਵਾਂਗ ਤਣੇ ਹੋਏ ਹਨ। ਇੱਥੇਨਾਲ ਹੀ ਯਾਦਗਾਰੀ ਗੁਰਦੁਆਰਾ ਸਾਹਿਬ ਉਸਾਰਿਆ ਗਿਆ ਹੈ, ਜਿਸ ਨੂਮ ਗੁਰਦੁਆਰਾ ਤੰਬੂ ਸਾਹਿਬ ਕਿਹਾ ਜਾਂਦਾ ਹੈ। ਇਹ ਗੁਰਦੁਆਰਾ ਪਹਿਲੋਂ ਨਿਹੰਗ ਸਿੰਘਾਂ ਦੇ ਕਬਜ਼ੇ ਵਿੱਚ ਸੀ। ਜਦ ਸ਼੍ਰੋਮਣੀ ਕਮੇਟੀ ਨੇ ਇਸ ਦਾ ਬਕਜ਼ਾ ਲਿਆ ਤਾਂ ਨਿਹੰਗ ਸਿੰਘਾਂ ਆਪਣਾ ਵਖਰਾ ਗੁਦਰੁਆਰਾ ਬਣਾ ਲਿਆ। ਉਸ ਗੁਰਦੁਆਰੇ ਨੂੰ “ਨਿਹੰਗ ਸਿੰਘ ਛਾਉਣੀ” ਕਰਕੇ ਸਦਿਆ ਜਾਂਦਾ ਹੈ। ਨਿਹੰਗ ਸਿੰਘਾਂ ਦਾ ਗੁਰਦੁਆਰਾ, ਤੰਬੂ ਸਾਹਿਬ ਦੇ ਮੁੱਖ ਦਰਵਾਜ਼ੇ ਨਾਲ ਜੁੜੀ ਸੜਕ ‘ਤੇ ਸਥਿਤ ਹੈ।vii. ਗੁਦਰੁਆਰਾ 5ਵੀਂ, 6ਵੀਂ ਪਾਤਸ਼ਾਹੀ

ਸ੍ਰੀ ਨਨਕਾਣਾ ਸਾਹਿਬ ਸ਼ਹਿਰ ਅੰਦਰ ਜਨਮ ਅਸਥਾਨ ਰੋਡ ‘ਤੇ ਗੁਰਦੁਆਰਾ ਪੰਜਵੀਂ, ਛੇਵੀਂ, ਪਾਤਿਸ਼ਾਹੀ ਭੀ ਸਥਿਤ ਹੈ। ਇਹ ਦੋਵੇਂ ਗੁਰਦੁਆਰੇ ਇਕ ਵਲਗਣ ਵਿੱਚ ਹਨ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਅਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ ਵਾਸਤੇ ਜੱਦ ਆਏ ਤਾਂ ਆਪ ਨੇ ਇਸ ਥਾਂ ਉਤਾਰਾ ਕੀਤਾ। ਛੇਵੇਂ ਪਾਤਿਸ਼ਾਹ ਜੀ 1613ਈ ਨੂੰ ਸ੍ਰੀ ਨਨਕਾਣਾ ਸਾਹਿਬ ਆਏ। ਗੁੰਬਦ ਵਾਲਾ ਅਸਥਾਨ ਛੇਵੀਂ ਪਾਤਸ਼ਾਹੀ ਜੀ ਦਾ ਅਤੇ ਬਿਨਾਂ ਗੁੰਬਦ ਤੋਂ ਪੰਜਵੀਂ ਪਾਤਸ਼ਾਹੀ ਜੀ ਦਾ ਅਸਥਾਨ ਹੈ। ਛੇਵੇਂ ਪਾਤਸ਼ਾਹ ਜੀ ਦੇ ਗੁਰਦੁਆਰੇ ਦੇ ਗੁੰਬਦ ਅੰਦਰ ਉਸ ਬਿਰਛ ਦਾ ਮੋਛਾ ਸੰਗਤਾਂ ਦੇ ਦਰਸ਼ਨਾਂ ਵਾਸਤੇ ਪਿਆ ਹੈ, ਜਿਸ ਦੇ ਨਾਲ ਗੁਰੂ ਜੀ ਨੇ ਆਪਣਾ ਘੋੜਾ ਬੱਧਾ ਸੀ। ਦੋਵੇਂ ਗੁਰਦੁਆਰੇ ਸੁੰਦਰ ਬਣੇ ਹੋਏ ਹਨ।
2. ਜ਼ਿਲ੍ਹਾ ਸ਼ੇਖ਼ੂਪੁਰਾ

i. ਗੁਰਦੁਆਰਾ ਸੱਚਾ ਸੌਦਾ, ਫ਼ਾਰੂਕਾਬਾਦ

ਇਸ ਸ਼ਹਿਰ ਦਾ ਪੁਰਾਣਾ ਨਾਂ ਚੂੜ੍ਹਕਾਣਾ ਸੀ ਜਦਕਿ ਨਵਾਂ ਨਾਂ ਫ਼ਾਰੂਕਾਬਾਦ ਹੈ। ਇਹ ਗੁਰਦੁਆਰਾ ਲਾਹੌਰ ਤੋਂ 50 ਕਿਲੋਮੀਟਰ ਦੂਰ ਸ਼ੇਖ਼ੂਪੁਰਾ ਸਰਗੋਧਾ ਰੋਡ ‘ਤੇ ਪਿੰਡ ਸੱਚਾ ਸੌਦਾ ਵਿੱਚ ਹੈ। ਜਿਸ ਥਾਂ ਇਹ ਪਾਵਨ ਅਸਥਾਨ ਹੈ, ਉਥੇ ਕਦੀ ਜੰਗਲ ਹੁੰਦਾ ਸੀ। ਜਦੋਂ ਗੁਰੂ ਜੀ ਦੀ ਉਮਰ 18 ਸਾਲ ਹੋਈ, ਤਾਂ ਪਿਤਾ ਮਹਿਤਾ ਕਾਲੂ ਜੀ ਨੇ ਉਨ੍ਹਾਂ ਨੂੰ 20 ਰੁਪਈਏ ਦੇ ਕੇ ਕੋਈ ਵਪਾਰ ਕਰਨ ਲਈ ਕਿਹਾ। ਸਤਿਗੁਰੂ ਜੀ ਸੌਦਾ ਖ਼ਰੀਦਨ ਲਈ ਮੰਡੀ ਚੂੜ੍ਹਕਾਣਾ (ਫ਼ਾਰੂਕਾਬਾਦ) ਵੱਲ ਤੁਰ ਪਏ। ਰਾਹ ਵਿੱਚ ਉਨ੍ਹਾਂ ਦਾ ਗੁਜ਼ਰ ਜੰਗਲ ਤੋਂ ਹੋਇਆ। ਜਿੱਥੇ ਉਨ੍ਹਾਂ ਨੇ ਕੁੱਝ ਭੁੱਖੇ ਤਿਹਾਏ ਸਾਧੂਆਂ ਨੂੰ ਵੇਖਿਆ, ਤਾਂ ਉਨ੍ਹਾਂ ਦੀ ਸਥਿਤੀ ‘ਤੇ ਤਰਸ ਆ ਗਿਆ। ਗੁਰੂ ਜੀ ਨੇ 20 ਰੁਪਈਏ ਦਾ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾ ਕੇ ਸੱਚਾ ਸੌਦਾ ਕੀਤਾ। ਇਸ ਗੱਲ ਤੇ ਪਿਤਾ ਮਹਿਤਾ ਕਾਲੂ ਜੀ ਬਹੁਤ ਨਾਰਾਜ਼ ਹੋਏ। ਇਹ ਉਹੀ ਅਸਥਾਨ ਹੈ ਜਿੱਥੋਂ ਸਿੱਖ ਧਰਮ ਅੰਦਰ ਲੰਗਰ ਦੀ ਪਰੰਪਰਾ ਅਰੰਭ ਹੋਈ।
ਇਹ ਇਕ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਹੈ। ਇਸ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਸੰਗਤਾਂ ਹੁਮ ਹੁਮਾ ਕੇ ਇਸ ਦੇ ਦਰਸ਼ਨਾਂ ਨੂੰ ਆਉਂਦੀਆਂ ਹਨ। ਨਵੀਂ ਉਸਾਰੀ ‘ਤੇ ਸੌਖਤਾਂ ਦੇ ਵਾਧੇ ਲਈ ਕੰਮ ਜਾਰੀ ਹੈ। ਪਿਛਲੇ ਕੁੱਝ ਸਾਲਾਂ ਵਿੱਚ ਗੁਰਦੁਆਰਾ ਸੱਚਾ ਸੌਦਾ ਵਿੱਚ ਜੋ ਵਿਕਾਸ ਕਾਰਜ ਹੋਏ ਹਨ, ਉਹ ਥੱਲੇ ਲਿਖੇ ਜਾ ਰਹੇ ਹਨ।
1. ਦਰਸ਼ਨੀ ਡਿਊੜੀ ਦੀ ਉਸਾਰੀ ਅਤੇ ਟਫ਼ ਟਾਇਲਾਂ ਲਾਈਆਂ ਗਈਆਂ।
2. ਬਾਹਰਲੀ ਕੰਦਰ ਦੀ ਉਸਾਰੀ।
3. ਪੁਰਾਣੇ ਕਮਰਿਆਂ ਦੀ ਮੁੜ ਉਸਾਰੀ।

3. ਐਮਨਾਬਾਦ, ਜ਼ਿਲ੍ਹਾ ਗੁਜਰਾਂਵਾਲਾ


ਲਾਹੌਰ ਜੀ.ਟੀ. ਰੋਡ ‘ਤੇ ਗੁਜਰਾਂਵਾਲਾ ਦੇ ਨੇੜੇ ਐਮਨਾਬਾਦ ਇਕ ਬਹੁਤ ਹੀ ਪ੍ਰਸਿਧ ਅਤੇ ਇਤਿਹਾਸਿਕ ਕਸਬਾ ਹੈ। ਇਸ ਕਸਬੇ ਅੰਦਰ ਇਕ ਬੜੀ ਸ਼ਾਨਦਾਰ ਸੜਕ ਮੌਜੂਦ ਹੈ ਅਤੇ ਇਸੇ ਕਸਬੇ ਦੇ ਨਾਂ ‘ਤੇ ਇਥੇ ਇਕ ਰੇਲਵੇ ਸਟੇਸ਼ਨ ਵੀ ਮੌਜੂਦ ਹੈ। ਲਾਹੌਰ ਅਤੇ ਗੁਜਰਾਂਵਾਲਾ ਤੋਂ ਐਮਨਾਬਾਦ ਜਾਉਣ ਲਈ ਹਰ ਵੇਲੇ ਟਰਾਂਸਪੋਰਟ ਚਲਦੀ ਰਹਿੰਦੀ ਹੈ। ਐਮਨਾਬਾਦ ਤੋਂ ਸੱਭ ਤੋਂ ਨੇੜੇ ਦਾ ਏਅਰਪੋਰਟ ਲਾਹੌਰ ਦਾ ਅਲਾਮਾ ਇਕਬਾਲ ਇੰਟਰਨੈਸ਼ਨਲ ਹੈ।
ਇਸ ਕਸਬੇ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਜੀ ਨਾਲ ਸਬੰਧਿਤ ਤਿੰਨ ਇਤਿਹਾਸਿਕ ਗੁਰਦੁਆਰੇ ਹਨ। ਜਿਹਨਾ ‘ਚੋਂ ਗੁਰਦੁਆਰਾ ਰੋੜੀ ਸਾਹਿਬ ਸ਼ਹਿਰ ਤੋਂ ਕੁੱਝ ਹੱਟ ਕੇ ਹੈ ਜਦਕਿ ਗੁਰਦੁਆਰਾ ਚੱਕੀ ਸਾਹਿਬ ਅਤੇ ਗੁਰਦੁਆਰਾ ਭਾਈ ਲਾਲੋ ਦੀ ਖੂਹੀ ਸ਼ਹਿਰ ਦੀ ਅਦਾਦੀ ਅੰਦਰ ਸਥਿਤ ਹਨ।

i. ਗੁਰਦੁਆਰਾ ਰੋੜੀ ਸਾਹਿਬ

ਜਦੋਂ ਮੁਗ਼ਲ ਬਾਦਸ਼ਾਹ ਬਾਬਰ ਦੀਆਂ ਫ਼ੌਜਾਂ ਪੰਜਾਬ ਵਿੱਚ ਵੜੀਆਂ ਤਾਂ ਗੁਰੂ ਨਾਨਕ ਜੀ ਇਸ ਅਸਥਾਨ ‘ਤੇ ਮੌਜੂਦ ਸਨ। ਜਦੋਂ ਸ਼ਾਹੀ ਫ਼ੌਜਾਂ ਐਮਨਾਬਾਦ ਦੇ ਕਸਬੇ ਨੂੰ ਆਪਣੇ ਕਬਜ਼ੇ ਵਿੱਚ ਲਿਆ ਤਾਂ ਬਹੁਤ ਸਾਰੇ ਲੋਕਾਂ ਨੂੰ ਬੰਦੀ ਬਣਾ ਲਿਆ। ਬੰਦੀ ਬਣਾਏ ਜਾਉਣ ਵਾਲੇ ਇਹਨਾਂ ਲੋਕਾਂ ਵਿੱਚ ਸਤਿਗੁਰੂ ਨਾਨਕ ਜੀ ਵੀ ਸ਼ਾਮਿਲ ਸਨ। ਗੁਰੂ ਜੀ ਨੂੰ ਜਦ ਇਥੋਂ ਬੰਦੀ ਬਣਾਇਆ ਗਿਆ, ਉਸ ਵੇਲੇ ਆਪ ਰੋੜਾਂ ਦੀ ਸੇਜ ‘ਤੇ ਬੈਠੇ ਤਪ ਕਰ ਰਹੇ ਸਨ। ਜਦੋਂ ਬਾਬਰ ਨੂੰ ਬਾਬਾ ਗੁਰੂ ਨਾਨਕ ਜੀ ਦੀ ਉੱਚੀ ਸ਼ਖ਼ਸੀਅਤ ਬਾਰੇ ਪੱਤਾ ਲੱਗਾ ਤਾਂ ਉਸ ਨੇ ਨਾ ਕੇਵਲ ਗੁਰੂ ਜੀ ਨੂੰ ਬਵੇ ਆਦਰ ਦਿੱਤਾ ਸਗੋਂ ਉਨ੍ਹਾਂ ਦੇ ਆਖਣ ‘ਤੇ ਹੋਰ ਦੂਜੇ ਬੰਦੀਆਂ ਨੂੰ ਵੀ ਰਿਹਾ ਕਰ ਦਿੱਤਾ।
ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਕਸਬੇ ਤੋਂ ਕੋਈ ਡੇਢ ਕਿਲੋਮੀਟਰ ਦੀ ਵਿੱਥ ‘ਤੇ ਸਥਿਤ ਹੈ। ਐਮਨਾਬਾਦ ਕਸਬੇ ਤੋਂ ਇਸ ਗੁਦਰੁਆਰੇ ਜਾਉਣ ਲਈ ਇਕ ਵਧੀਆ ਸੜਕ ਮੌਜੂਦ ਹੈ। ਇਹ ਬਹੁਤ ਸੁੰਦਰ ਗੁਰਦੁਆਰਾ ਹੈ। ਇਸ ਦੀ ਦਰਸ਼ਨੀ ਡਿਉੜ੍ਹੀ ਵੀ ਬਹੁਤ ਹੀ ਸੁੰਦਰ ਹੈ। ਇਸ ਦਾ ਉਸਾਰੂ ਢੰਗ ਦੁਨੀਆ ਭਰ ਵਿੱਚ ਅਦੁੱਤੀ ਮਿਸਾਲ ਹੈ। ਇਸ ਵਿੱਚ ਲਗੇ ਅਮਰੂਦਾਂ ਦੇ ਬਾਗ਼, ਫੁੱਲਾਂ ਦੀਆਂ ਕਿਆਰੀਆਂ ਅਤੇ ਵਿਸ਼ਾਲ ਸਰੋਵਰ ਨੇ ਇਸ ਦਿ ਸੁੰਦਰਤਾ ਨੂੰ ਹੋਰ ਵੀ ਚਾਰ ਚੰਦ ਲਾ ਦਿੱਤੇ ਹਨ। ਇਸ ਗੁਰਦੁਆਰੇ ਦੀ ਪਹਿਲੋਂ ਹਾਲਤ ਬੜੀ ਖ਼ਰਾਬ ਸੀ, ਫ਼ਿਰ ਪਾਕਿਸਤਾਨ ਸਰਕਾਰ ਨੇ ਇਸ ਦਾ ਪ੍ਰਬੰਧ ਆਪ ਸਾਂਭ ਕੇ ਇਸ ਦਿ ਮੁੜ ਉਸਾਰੀ ਕਰਵਾਈ ਅਤੇ ਇਕ ਵੱਡੀ ਰਕਮ ਖ਼ਰਚ ਕਰਕੇ ਇਸ ਦੇ ਇਹਾਤੇ ਦੀ ਕੰਧ ਵੀ ਉਸਰਵਾਈ। ਉੱਕਤ ਵਿਕਾਸ ਕਾਰਜਾਂ ਤੋਂ ਵੱਖ ਇਥੇ ਪਿਛਲੇ ਕੁੱਝ ਸਾਲਾਂ ਦੇ ਵਿਚਕਾਰ ਇਹ ਵਿਕਾਸ ਕਾਰਜ ਵੀ ਕਰਵਾਏ ਗਏ ਹਨ।
1. 5 ਨਵੇਂ ਕਮਰੇ ਉਸਾਰੇ ਗਏ।
2. ਨਵੇਂ ਟਾਇਲਠ ਬਲਾਕਸ ਉਸਾਰੇ ਗਏ।
3. ਸਰੋਵਰ ਸਾਹਿਬ ਦੀ ਮੁੜ ਉਸਾਰੀ।
4. ਪੂਰੇ ਗੁਰਦੁਆਰਾ ਸਾਹਿਬ ਦੀ ਨਵੀਂ ਉਸਾਰੀ।

ii. ਗੁਰਦੁਆਰਾ ਚੱਕੀ ਸਾਹਿਬ

ਇਹ ਪਾਵਨ ਅਸਥਾਨ ਐਮਨਾਬਾਦ ਸ਼ਹਿਰ ਦੇ ਵਿੱਚ ਹੈ। ਬਾਬਰ ਦੇ ਫ਼ੌਜੀਆਂ ਨੇ ਬਾਬਾ ਗੁਰੂ ਨਾਨਕ ਜੀ ਨੂੰ ਕੈਦ ਕਰ ਕੇ ਇਸ ਥਾਂ ਚੱਕੀ ਪੀਸਣ ‘ਤੇ ਲਾ ਦਿੱਤਾ। ਜਦੋਂ ਬਾਬਰ ਦੇ ਫ਼ੌਜੀਆਂ ਵੇਖਿਆ ਕਿ ਬਾਬਾ ਜੀ ਦੀ ਚੱਕੀ ਆਪੇ ਚੱਲ ਰਹੀ ਹੈ ਤਾਂ ਉਨ੍ਹਾਂ ਬਾਦਸ਼ਾਹ ਨੂੰ ਜਾ ਕੇ ਦਸਿਆ। ਬਾਬਰ ਆਪੇ ਚੱਲ ਕੇ ਵੇਖਣ ਆਇਆ ਅਤੇ ਬਾਬਾ ਜੀ ਦੇ ਦਰਸ਼ਨ ਕੀਤੇ। ਬਾਬਰ ਨੇ ਅਨੇਕਾਂ ਬੰਦੀਆਂ ਨੂੰ ਬੜੀ ਇਜ਼ਤ ਨਾਲ ਛੱਡ ਦਿੱਤਾ ਅਤੇ ਸਤਿਗੁਰਾਂ ਦੀ ਵੀ ਬਹੁਤ ਇਜ਼ਤ ਕੀਤੀ। ਇਸ ਸਾਖੀ ਦੀ ਯਾਦ ਵਿੱਚ ਇਹ ਪਾਵਨ ਅਸਥਾਨ ਚੱਕੀ ਸਾਹਿਬ ਦੇ ਨਾਂ ਤੋਂ ਪ੍ਰਸਿੱਧ ਹੈ।

iii.ਗੁਰਦੁਆਰਾ ਭਾਈ ਲਾਲੋ ਦੀ ਖੂਹੀ

ਭਾਈ ਲਾਲੋ ਐਮਨਾਬਾਦ (ਸੈਦਪੁਰ) ਦਾ ਇਕ ਤਰਖਾਣ ਸੀ। ਜਦੋਂ ਗੁਰੂ ਜੀ ਐਮਨਾਬਾਦ ਆਏ ਤਾਂ ਉਹ ਭਾਈ ਲਾਲੋ ਦੇ ਘੱਰ ਵੀ ਰਹੇ। ਇਸੇ ਥਾਂ ਹੀ ਬਾਬਾ ਗੁਰੂ ਨਾਨਕ ਜੀ ਨੇ ਇਸ ਨਗਰ ਦੇ ਵੱਡੇ ਜਾਗੀਰਦਾਰ ਮਲਿਕ ਭਾਗੋ ਦੀ ਖਾਣੇ ਦੀ ਦਾਅਵਤ ਠੁਕਰਾਈ ਸੀ। ਜਦੋਂ ਮਲਿਕ ਨੇ ਪੁਛਿਆ ਕਿ ਉਹਦੀ ਦਾਅਵਤ ਕਿਉਂ ਨਕਾਰੀ ਗਈ ਹੈ, ਤਾਂ ਬਾਬਾ ਗੁਰੂ ਨਾਨਕ ਜੀ ਨੇ ਮਲਿਕ ਭਾਗੋ ਵੱਲੋਂ ਲਿਆਏ ਗਏ ਪੂੜਿਆਂ ਨੂੰ ਨਿਚੋੜਿਆ ਤਾਂ ਉਨ੍ਹਾਂ ਵਿੱਚੋਂ ਰੱਤ ਵੱਗਣ ਲੱਗ ਪਈ। ਜਦ ਕਿ ਭਾਈ ਲਾਲੋ ਦੇ ਘਰ ਦੀ ਬਣੀ ਸਾਦੀ ਰੋਟੀ ਨੂੰ ਨਿਚੋੜਨ ‘ਤੇ ਉਸ ਵਿੱਚੋਂ ਦੁੱਧ ਚੋਣ ਲੱਗ ਪਿਆ। ਇਹ ਦ੍ਰਿਸ਼ ਲੋਕਾਂ ਦੀ ਵੱਡੀ ਗਿਣਤੀ ਨੇ ਵੇਖਿਆ। ਇਸ ਨਾਲ ਲੋਕਾਂ ‘ਤੇ ਹਲਾਲ ਅਤੇ ਹਰਾਮ ਦੀ ਕਮਾਈ ਦਾ ਅੰਤਰ ਪ੍ਰਗਟ ਕੀਤਾ ਗਿਆ। ਇਸੇ ਥਾਂ ਤੇ ਗੁਰੂ ਜੀ ਨੇ ‘ਬਾਬਰ ਬਾਣੀ’ ਦੀ ਰਚਨਾ ਕੀਤੀ।4. ਹਸਨ ਅਬਦਾਲ, ਜ਼ਿਲ੍ਹਾ ਅਟਕ


ਹਸਨ ਅਬਦਾਲ ਉੱਤਰੀ ਪੰਜਾਬ (ਪਾਕਿਸਤਾਨ) ਦਾ ਇਕ ਪ੍ਰਸਿੱਧ ਇਤਿਹਾਸਿਕ ਨਗਰ ਹੈ। ਪ੍ਰਸਿੱਧ ਕਰਾਕਰਮ ਹਾਈ-ਵੇ, ਇਸੇ ਥਾਂ ਤੋਂ ਜੀ.ਟੀ.ਰੋਡ ਤੋਂ ਨਕਲਦੀ ਹੈ। ਇਹ ਨਗਰ ਰਾਵਲਪਿੰਡੀ ਤੋ ਪਿਸ਼ਾਵਰ ਜਾਂਦਿਆਂ 40 ਕਿਲੋਮੀਟਰ ਦੀ ਦੂਰੀ ‘ਤੇ ਵਾਹ ਦੇ ਉੱਤਰ-ਪੂਰਬ ‘ਚ ਸਥਿਤ ਹੈ। ਗੁਰਦੁਆਰਾ ਪੰਜਾ ਸਾਹਿਬ ਦੀ ਗਿਣਤੀ ਸਿੱਖ ਪੰਥ ਦੇ ਅਧਿਕ ਪਾਵਨ ਅਸਥਾਨਾਂ ਵਿੱਚ ਹੁੰਦੀ ਹੈ। ਇਸ ਨਗਰ ਵਿੱਚ ਇਕ ਮਜ਼ਾਰ ਵੀ ਹੈ ਜਿਹਨੂੰ ਗ਼ਲਤ ਤੌਰ ‘ਤੇ ਲਾਲਾ ਰੁੱਖ਼ ਦੇ ਮਜ਼ਾਰ ਵਜੋਂ ਮਸ਼ਹੂਰ ਕਰ ਦਿੱਤਾ ਗਿਆ ਹੈ। ਇਸ ਮਜ਼ਾਰ ਦੇ ਨੇੜੇ ਇਕ ਤਾਜ਼ਾ ਪਾਣੀ ਵਾਲਾ ਮਛੀਆਂ ਦਾ ਤਲਾਅ ਅਤੇ ਚਕੋਰ ਚਾਰ-ਦੀਵਾਰੀ ਵਾਲਾ ਬਾਗ਼ ਵੀ ਸਥਿਤ ਹੈ। ਗੁਰਦੁਆਰਾ ਪੰਜਾ ਸਾਹਿਬ ਦੇ ਨੇੜੇ ਇਕ ਪਹਾੜੀ ‘ਤੇ ਸੂਫ਼ੀ ਬਾਬਾ ਹਸਨ ਅਬਦਾਲ ਦਾ ਹੁਜਰਾ ਹੈ, ਇਹਨਾਂ ਨੂੰ ਸਥਾਨਿਕ ਲੋਕੀਂ ਬਾਬਾ ਵਲੀ ਕੰਧਾਰੀ ਦੇ ਨਾਂ ਨਾਲ ਵੀ ਸਦਦੇ ਹਨ। ਇਹ ਨਗਰ ਉਨ੍ਹਾਂ ਦੇ ਨਾਂ ‘ਤੇ ਹੀ ਪ੍ਰਸਿਧ ਹੈ।


i. ਗੁਰਦੁਆਰਾ ਪੰਜਾ ਸਾਹਿਬ

ਬਾਬਾ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਵਿਸਾਖ ਸੰਮਤ 1578ਬਿਕਰਮੀ (1521ਈ) ‘ਚ ਹਸਨ ਅਬਦਾਲ ਪਹੁੰਚੇ। ਗਰਮੀਆਂ ਦੇ ਇਸ ਮੌਸਮ ਵਿੱਚ ਉਨ੍ਹਾਂ ਨੇ ਪਿੱਪਲ ਦੇ ਇਕ ਸੰਘਣੇ ਠੰਡੇ ਰੁੱਖ ਦੀ ਛਾਂ ਥੱਲੇ ਡੇਰਾ ਲਾਇਆ। ਇਹ ਉਹ ਥਾਂ ਹੈ, ਜਿੱਥੇ ਗੁਰੂ ਜੀ ਨੇ ਪਹਾੜੀ ਉੱਤੋਂ ਰਿੜ੍ਹਦੇ ਆ ਰਹੇ ਇਕ ਭਾਰੀ ਪੱਥਰ ਨੂੰ ਆਪਣੇ ਹੱਥ ਨਾਲ ਰੋਕਿਆ ਸੀ। ਗੁਰੂ ਜੀ ਦੇ ਪੰਜੇ ਦੀ ਛਾਪ ਇਸ ਪੱਥਰ ‘ਤੇ ਹਮੇਸ਼ਾ ਹਮੇਸ਼ਾ ਲਈ ਮਿਹਫ਼ੂਜ਼ ਹੋ ਕੇ ਰਹਿ ਗਈ। ਇਹ ਗੁਰਦੁਆਰਾ ਇਸੇ ਪੰਜੇ ਦੇ ਨਿਸ਼ਾਨ ਤੋਂ ਪ੍ਰਸਿੱਧ ਹੈ ਅਤੇ ਇਸ ਗੁਰਦੁਆਰੇ ‘ਚ ਕੇਂਦਰੀ ਨਿਸ਼ਾਨ ਰੱਖਦਾ ਹੈ। ਪਾਣੀ ਦੀ ਲੋੜ ਪੂਰੀ ਕਰਨ ਲਈ ਗੁਰੂ ਨਾਨਕ ਜੀ ਨੇ ਇਥੇ ਇਕ ਨਿੱਕਾ ਜਿਹਾ ਪੱਥਰ ਚੁਕਿਆ ਤਾਂ ਜ਼ਮੀਨ ‘ਚੋਂ ਠੰਡੇ ਪਾਣੀ ਦਾ ਇਕ ਚਸ਼ਮਾ ਫੁੱਟ ਗਿਆ। ਯਾਤਰੀ ਇਸ ਪੱਥਰ ਨੂੰ ਚੁੰਮਦੇ ਹਨ ਅਤੇ ਚਸ਼ਮੇ ਦੇ ਪਾਣੀ ‘ਚ ਅਸ਼ਨਾਨ ਕਰਕੇ ਆਪਣੀ ਆਤਮਾ ਨੂਮ ਨਿਹਾਲ ਕਰਦੇ ਹਨ। ਇਹ ਖੁੱਲਾ ਡੁੱਲਾ ਗੁਰਦੁਆਰਾ ਅਤੇ ਇਸ ‘ਚ ਮੌਜੂਦ ਸਰੋਵਰ ਸ੍ਰ. ਹਰੀ ਸਿੰਘ ਨਲੂਆ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬਣਵਾਇਆ। ਮਹਾਰਾਜਾ ਆਪ ਵੀ ਇਸ ਦੇ ਦਰਸ਼ਨ ਦੀਦਾਰ ਲਈ ਆਇਆ। ਇਸ ਪਵਿਤਰ ਅਸਥਾਨ ‘ਤੇ ਵਿਸਾਖੀ ਦਾ ਸੱਭ ਤੋਂ ਵੱਡਾ ਮੇਲਾ ਜੁੜਦਾ ਹੈ ਜਿਥੇ ਵਿਸ਼ਵ ਭਰ ਤੋਂ ਸਿੱਖ ਸੰਗਤਾਂ ਹਜ਼ਾਰਾਂ ਦੀ ਗਿਣਤੀ ‘ਚ ਹੁਮ-ਹੁਮਾ ਕੇ ਆਉਂਦੀਆ ਹਨ। ਇਥੇ ਸਾਲ ਵਿੱਚ ਚਾਰ ਵਾਰੀ ਯਾਤਰੀਆਂ ਦੀ ਸੰਗਤ ਜੁੜਦੀ ਹੈ। ਅਤੇ ਹਰ ਦਿਹਾੜ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਰਕਾਸ਼ ਹੁੰਦਾ ਹੈ। ਲੰਗਰ ਦਾ ਪਰਬੰਧ ਵੀ ਹੈ। ਇਥੇ ਯਾਤਰੀਆਂ ਦੇ ਰਹਿਣ ਵਾਸਤੇ ਇਕ ਬੜਾ ਸੋਹਣਾ ਸਰਾਏ ਬਲਾਕ ਉਸਾਰਿਆ ਗਿਆ ਹੈ। ਇਸ ਗੁਰਦੁਆਰੇ ‘ਚ ਸਿੱਖ ਬਾਲਾਂ ਲਈ ਇਕ ਸਕੂਲ ਵੀ ਮੌਜੂਦ ਹੈ।
ਇਸ ਗੁਰਦੁਆਰੇ ਦੀ ਸਾਂਭ ਸੰਭਾਲ ETPB ਕਰਦਾ ਹੈ।
ਗੁਰਦੁਆਰਾ ਸਾਹਿਬ ਵਿੱਚ ਹੋਣ ਵਾਲੇ ਵਿਕਾਸ ਕਾਰਜ ਦੀ ਸੰਖੇਪ ਜਾਣਕਾਰੀ ਇਸ ਤਰ੍ਹਾਂ ਹੈ।
1. 2-ਮੰਜ਼ਲਾ ਲੰਗਰ ਹਾਲ ਉਸਾਰਿਆ ਗਿਆ ਹੈ।
2. ਇਕ ਪਾਰਕ ਉਸਾਰਿਆ ਗਿਆ ਹੈ।
3. ਸੋਲਰ ਇਨਰਜੀ ਪੈਨਲ ਲਾਇਆ ਗਿਆ ਹੈ।
4. 50 ਹਜ਼ਾਰ ਕਪੈਸਟੀ ਵਾਲੇ ਵਾਟਰ ਟੈਂਕ ਦੀ ਉਸਾਰੀ ਕੀਤੀ ਗਈ ਹੈ।
5. ਅਟੈਚਡ ਬਾਥ ਵਾਲੇ 100 ਨਾਵੇਂ ਕਮਰੇ ਉਸਾਰੇ ਗਏ ਹਨ।
6. ਫ਼ਰਸ਼ ‘ਤੇ ਮਾਰਬਲ ਲਾਇਆ ਗਿਆ ਹੈ।

5. ਲਾਹੌਰ


ਲਾਹੌਰ ਪਾਕਿਸਤਾਨ ਦੇ ਸੂਬਾ ਪੰਜਾਬ ਦੀ ਰਾਜਧਾਨੀ ਹੈ। ਦੇਸ਼ ਦੇ ਸਭਿਆਚਾਰਕ ਕੇਂਦਰ ਵਜੋਂ ਜਾਣਿਆ ਜਾਣ ਵਾਲਾ ਇਹ ਸ਼ਹਿਰ ਅਬਾਦੀ ਪੱਖੋਂ ਕਰਾਚੀ ਮਗਰੋਂ ਵੱਡਾ ਸ਼ਹਿਰ ਹੈ। ਇਸ ਸ਼ਹਿਰ ਦਾ ਭਰਵਾਂ ਇਤਿਹਾਸ ਇਕ ਹਜ਼ਾਰ ਸਾਲ ਤੋਂ ਵੱਧ ਸਮੇਂ ‘ਤੇ ਫੈਲਿਆ ਹੋਇਆ ਹੈ। ਇਸ ਵਿੱਚ ਕਈ ਇਤਿਹਾਸਿਕ ਵਿਰਸੇ ਮੌਜੂਦ ਹਨ, ਜਿਹਨਾਂ ਵਿੱਚ ਸਿੱਖ ਰਾਜ ਦੀਆਂ ਯਾਦਗਾਰਾਂ ਵੀ ਸ਼ਾਮਿਲ ਹਨ। ਸਿੱਖ ਰਾਜ ਵਿੱਚ ਇਸ ਸ਼ਹਿਰ ਵਿੱਚ ਸਿੱਖੀ ਦੇ ਧਾਰਮਿਕ ਉਸਾਰੂ-ਢੰਗ ਦੀਆਂ ਬਹੁਤ ਸਾਰੀਆਂ ਇਮਾਰਤਾਂ ਉਸਾਰੀਆਂ ਗਈਆਂ, ਜਿਹਨਾਂ ਵਿੱਚ ਗੁਰਦੁਆਰਿਆਂ ਦੀ ਵੱਡੀ ਗਿਣਤੀ ਵੀ ਸ਼ਾਮਿਲ ਸੀ। ਲਾਹੌਰ ਦਾ ਮੈਟਰੋਪੋਲੀਟਨ ਸ਼ਹਿਰ ਸਾਰੀਆਂ ਆਧੁਨਕ ਸਹੂਲਤਾਂ ਨਾਲ ਮਾਲਾ-ਮਾਲ ਹੈ। ਇਹ ਸ਼ਹਿਰ ਰੁਲ ਅਤੇ ਸੜਕਾਂ ਰਾਹੀਂ ਨਾ ਕੇਵਲ ਪਾਕਿਸਤਾਨ ਦੇ ਦੂਜੇ ਖੇਤਰਾਂ ਨਾਲ ਜੁੜਿਆ ਹੋਇਆ ਹੈ, ਸਗੋਂ ਵਾਗ੍ਹਾ ਬਾਰਡਰ ਰਾਹੀਂ ਭਾਰਤ ਨਾਲ ਵੀ ਇਸ ਦਾ ਭੂਗੋਲਕ ਸੰਬੰਧ ਬਣਦਾ ਹੈ। ਇਥੇ ਸਥਾਨਕ ਅਤੇ ਕੌਮਾਂਤਰੀ ਯਾਤਰੀਆਂ ਦੀ ਸੇਵਾ ਲਈ ਅਲਾਮਾ ਇਕਬਾਲ ਏਅਰਪੋਰਟ ਦੀ ਸਹੂਲਤ ਮੌਜੂਦ ਹੈ।

i. Gurdwara Dera Sahib

ਗੁਰਦੁਆਰਾ ਡੇਰਾ ਸਾਹਿਬ ਲਾਹੌਰ ਕਿਲ੍ਹੇ ਦੇ ਉੱਕਾ ਸਾਹਮਣੇ ਸਥਿਤ ਹੈ। ਜਦ ਕਿ ਪ੍ਰਸਿੱਧ ਬਾਦਸ਼ਾਹੀ ਮਸਜਿਦ ਇਸ ਗੁਰਦੁਆਰੇ ਦੇ ਨਾਲ ਲਗਦੀ ਹੈ। ਇਹ ਉਹ ਅਸਥਾਨ ਹੈ ਜਿਥੇ 30 ਮਈ 1606ਈ ਨੂੰ ਗੁਰੂ ਅਰਜਨ ਦੇਵ ਜੀ ਚੰਦੂ ਦੇ ਤਸੀਹੇ ਸਹਿੰਦੇ ਹੋਏ ਰਾਵੀ ਦਰਿਆ ਵਿੱਚ ਅਲੋਪ ਹੋ ਗਏ ਸਨ। ਇਸ ਦਾ ਥੜਾ ਸਾਹਿਬ 1619ਈ ਵਿੱਚ ਗੁਰੂ ਹਰਗੋਬਿੰਦ ਜੀ ਨੇ ਬਣਵਾਇਆ ਜਦੋਂ ਉਹ ਇਸ ਸ਼ਹੀਦੀ ਅਸਥਾਨ ਦੇ ਦਰਸ਼ਨ ਵਾਸਤੇ ਲਾਹੌਰ ਆਏ। ਮਗਰੋਂ, ਮਹਾਰਾਜਾ ਰਣਜੀਤ ਸਿੰਘ ਨੇ ਇਸ ਥਾਂ ਗੁਰਦੁਆਰਾ ਦੀ ਨਿੱਕੀ ਜਿਹੀ ਇਮਾਰਤ ਉਸਰਵਾਈ। 1909ਈ ਵਿੱਚ ਇਥੇ ਗੁਰੂ ਗ੍ਰੰਥ ਸਾਹਿਬ ਦਾ ਪਰਕਾਸ਼ ਅਰੰਭ ਕਰਵਾਉਣ ਲਈ ਮੰਜੀ ਸਾਹਿਬ ਦੀ ਉਸਾਰੀ ਕਰਵਾਈ ਗਈ। ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸੁਧਾਰ ਲਹਿਰ ਦੇ ਪ੍ਰਸੰਗ ਵਿੱਚ ਇਥੇ ਯਾਤਰੀਆਂ ਲਈ ਇਕ ਸਰਾਂ ਵੀ ਬਣਵਾਈ ਅਤੇ ਹਰ ਦਿਹਾੜ ਇਥੇ ਦੀਵਾਨ ਵੀ ਹੋਣ ਲਗ ਪਿਆ। 1927ਈ ਵਿੱਚ ਇਸ ਪਾਵਨ ਅਸਥਾਨ ਦਾ ਪਰਬੰਧ ਸ਼੍ਰੋਮਣੀ ਕਮੇਟੀ ਨੇ ਆਪਣੇ ਹੱਥ ਵਿੱਚ ਲੈ ਲਿਆ ਅਤੇ 21 ਅਪ੍ਰੈਲ 1930ਈ ਨੂੰ ਇਸ ਦੀ ਉਸਾਰੀ ਨਵੇਂ ਸਿਰਿਉਂ ਅਰੰਭ ਹੋਈ ਜਿਹੜੀ 9 ਸਤੰਬਰ 1934ਈ ਨੂੰ ਸੰਪੂਰਨ ਹੋਈ।
ਇਸ ਗੁਰਦੁਆਰੇ ਦੇ ਗੁੰਬਦਾਂ ‘ਤੇ ਸੋਨੇ ਦੇ ਪਤਰੇ ਚੜ੍ਹਾਏ ਗਏ, ਫ਼ਰਸ਼ ਪੱਕੇ ਕੀਤੇ ਗਏ ਅਤੇ ਦਰਸ਼ਨੀ ਡਿਊੜੀ ‘ਤੇ ਮਾਰਬਲ ਦੀ ਸੇਵਾ ਕਰਵਾਈ ਗਈ। ਇਥੇ ਹਰ ਦਿਹਾੜ ਪਰਕਾਸ਼ ਹੂਮਦਾ ਹੈ। ਸਰਕਾਰੀ ਅਦਾਰੇ ETPB ਨੇ ਇਥੇ ਦੋ ਗ੍ਰੰਥੀ ਨਿਉਕਤ ਕੀਤੇ ਹੋਏ ਹਨ। ਇਥੇ ਵਿਸ਼ਵ ਭਰ ਤੋਂ ਸੰਗਤਾਂ ਹਰ ਸਾਲ ਸ਼ਹੀਦੀ ਜੋੜ ਮੇਲੇ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ, ਵਿਸਾਖੀ ਅਤੇ ਬਾਬਾ ਗੁਰੂ ਨਾਨਕ ਜੀ ਦੇ ਜਨਮ ਦਿਨ ਦੇ ਮੌਕੇ ‘ਤੇ ਵੱਡੀ ਗਿਣਤੀ ‘ਚ ਆਉਂਦੀ ਹੈ। ਨਵੰਬਰ 1996ਈ ‘ਚ ਪਾਕਿਸਤਾਨ ਸਰਕਾਰ ਨੇ 47 ਕਮਰਿਆਂ ‘ਤੇ ਅਧਾਰਿਤ ਇਕ ਸਰਾਂ ਬਲਾਕ ਉਸਾਰਿਆ। ਇਥੇ 24 ਘੰਟੇ ਗੁਰੂ ਦੇ ਲੰਗਰ ਦੀ ਸਹੂਲਤ ਮੌਜੂਦ ਹੈ।
ਸਿੱਖ ਇਤਿਹਾਸ ਦੀ ਪਰਮੁੱਖ ਸ਼ਖ਼ਸੀਅਤ ਮਹਾਰਾਜਾ ਰਣਜੀਤ ਸਿੰਘ (1780-1839ਈ) ਦੀ ਸਮਾਧ ਵੀ ਇਸੇ ਗੁਰਦੁਆਰੇ ਦੀ ਚਾਰ-ਦੀਵਾਰੀ ਦੇ ਅੰਦਰ ਸਥਿਤ ਹੈ। ਜਿਸ ਥਾਂ ਮਹਾਰਾਜਾ ਰਣਜੀਤ ਦਾ ਅੰਤਿਮ ਸੰਸਕਾਰ ਕੀਤਾ ਗਿਆ, ਉਸੇ ਥਾਂ ਮਹਾਰਾਜਾ ਦੇ ਸਪੁੱਤਰ ਖੜਕ ਸਿੰਘ ਨੇ ਸਮਾਧ ਦੀ ਉਸਾਰੀ ਅਰੰਭ ਕਰਵਾਈ, ਜਿਹੜੀ 1948ਈ ‘ਚ ਮਹਾਰਾਜਾ ਰਣਜੀਤ ਸਿੰਘ ਦੇ ਸੱਭ ਤੋਂ ਨਿੱਕੇ ਸਪੁੱਤਰ ਦਲੀਪ ਸਿੰਘ ਦੇ ਸਮੇਂ ‘ਚ ਸੰਪੂਰਨ ਹੋਈ। ਇਸ ਸਮਾਧ ਦੀ ਇਮਾਰਤ ਦੀ ਬਣਤਰ ਸਿੱਖ ਉਸਾਰੂ-ਢੰਗ ਦੀ ਅਦੁੱਤੀ ਮਿਸਾਲ ਹੈ। ਮਹਾਰਾਜਾ ਦੀਆ ਅਸਥੀਆਂ ਇਸੇ ਇਮਾਰਤ ਦੇ ਵਿਚਕਾਰ ਦਫ਼ਨ ਹਨ। ਇਸੇ ਇਮਾਰਤ ‘ਚ ਰਣਜੀਤ ਸਿੰਘ ਦੇ ਸਪੁੱਤਰ ਮਹਾਰਾਜਾ ਖੜਕ ਸਿੰਘ ਅਤੇ ਪੋਤੇ ਨੌ-ਨਿਹਾਲ ਸਿੰਘ ਅਤੇ ਉਨ੍ਹਾਂ ਦੀਆਂ ਪਤਨੀਆਂ ਦੀਆਂ ਸਮਾਧਾਂ ਵੀ ਮੌਜੂਦ ਹਨ।
ਗੁਰਦੁਆਰਾ ਡੇਰਾ ਸਾਹਿਬ ਦੀ ਸਾਂਭ ਸੰਭਾਲ ਅਤੇ ਯਾਤਰੀਆਂ ਲਈ ਸਹੂਲਤਾਂ ‘ਚ ਵਾਧੇ ਲਈ ਪਾਕਿਸਤਾਨ ਸਰਕਾਰ ਦਿਨ ਰਾਤ ਜੁਟੀ ਹੋਈ ਹੈ ਜਦਕਿ ਧਾਰਮਿਕ ਤੌਰ ‘ਤ ਇਸ ਕੰਪਲੈਕਸ ਦਾ ਪਰਬੰਧ ਪਾਕਿਸਤਾਨ ਸਿੱਖ ਗੁਰਦੁਆਰਾ ਪਰਬੰਧਕ ਕਮੇਟੀ ਕੋਲ ਹੈ।
ਇਸ ਪਵਿਤਰ ਅਸਥਾਨ ‘ਤੇ ਇਹ ਵਿਕਾਸ ਕਾਰਜ ਹੋਏ ਹਨ। i. ਪੁਰਾਣੇ ਕਮਰਿਆਂ ਦੀ ਮੁੜ ਉਸਾਰੀ।
ii. ਪਾਣੀ ਦਾ ਫ਼ਿਲਟਰੇਸ਼ਨ ਪਲਾਂਟ ਲਾਇਆ ਗਿਆ।
iii. ਫ਼ਾਇਬਰ ਦੇ ਹੱਟਸ ਉਸਾਰੇ ਗਏ।
iv. ਸੁਰੱਖਿਆ ਦੇ ਮਕਸਦ ਲਈ ਸਕੈਨਰ ਲਾਇਆ ਗਿਆ।

ii. ਜਨਮ ਅਸਥਾਨ ਗੁਰੂ ਰਾਮ ਦਾਸ ਜੀ (ਚੂਨਾ ਮੰਡੀ)

ਇਸ ਅਸਥਾਨ ‘ਤੇ 24 ਸਤੰਬਰ 1534ਈ ਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ। ਉਨ੍ਹਾਂ ਉਮਰ ਦੇ ਪਹਿਲੇ ਸੱਤ ਸਾਲ ਇਥੇ ਹੀ ਗੁਜ਼ਾਰੇ। ਇਹ ਅਸਥਾਨ ਚੂਨਾ ਮੰਡੀ ਬਾਜ਼ਾਰ ਵਿੱਚ ਹੈ। ਮਹਾਰਾਜਾ ਰਣਜੀਤ ਸਿੰਗ ਨੇ ਆਪਣੇ ਸਪੁੱਤਰ ਖੜਕ ਸਿੰਗ ਦੇ ਜਨਮ ਦੀ ਖ਼ੁਸ਼ੀ ਵਿੱਚ ਇਸ ਅਸਥਾਨ ‘ਤੇ ਸੁੰਦਰ ਇਮਾਰਤ ਬਣਵਾਈ। ਇਸ ਤਵਾਰੀਖ਼ੀ ਇਮਾਰਤ ਦਾ ਨਕਸ਼ਾ ਸ੍ਰੀ ਹਰਿਮੰਦਰ ਸਾਹਿਬ ਜੀ ਨਾਲ ਮਿਲਦਾ ਜੁਲਦਾ ਹੈ। ਇਸੇ ਹੀ ਅਸਥਾਨ ਤੋਂ ਸਿੰਘ ਸਭਾ ਲਹਿਰ ਅਰੰਭ ਹੋਈ। ਇਹ ਪਾਵਨ ਅਸਥਾਨ ਲਾਹੌਰ ਦੇ ਉਸ ਬਾਜ਼ਾਰ ਵਿੱਚ ਹੈ ਜਿਥੇ ਕਪੜੇ ਦੀ ਵੱਡੀ ਮਾਰਕੀਟ ਹੈ। ਇਥੋਂ ਹਰ ਪਰਕਾਰ ਦਾ ਕਪੜਾ ਖ਼ਰੀਦਿਆ ਜਾ ਸਕਦਾ ਹੈ।
6. ਜ਼ਿਲ੍ਹਾ ਨਾਰੋਵਾਲ

ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ


ਕਰਤਾਰਪੁਰ ਭਾਵ ‘ਰੱਬ ਦਾ ਘੱਰ’ ਦੀ ਬੁਨਿਆਦ ਗੁਰੂ ਨਾਨਕ ਜੀ ਨੇ ਆਪਣੇ ਹੱਥੀਂ 1522ਈ ‘ਚ ਰੱਖੀ। ਇਹ ਪਾਵਨ ਅਸਥਾਨ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਨਾਰੋਵਾਲ ‘ਚ ਪਾਕ-ਭਾਰਤ ਸੀਮਾ ਤੋਂ ਮਸਾਂ ਕੁੱਝ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਹ ਅਸਥਾਨ ਲਾਹੌਰ ਤੋਂ 118 ਕਿਲੋਮੀਟਰ ਦੂਰ ਹੈ। ਇਥੇ ਜਾਣ ਵਾਸਤੇ ਸ਼ੱਕਰਗੜ੍ਹ ਜਾਣ ਵਾਲੀਆਂ ਬੱਸਾਂ ਵੀ ਮਿਲਦੀਆਂ ਹਨ ਅਤੇ ਲਾਹੌਰ ਤੋਂ ਟੈਕਸੀ ‘ਤੇ ਵੀ ਜਾਇਆ ਜਾ ਸਕਦਾ ਹੈ। ਇਸ ਦਾ ਰੇਲਵੇ ਸਟੇਸ਼ਨ ਦਰਬਾਰ ਸਾਹਿਬ ਦੇ ਨਾਂ ‘ਤੇ ਹੈ। ਸਟੇਸ਼ਨ ਤੋਂ ਗੁਰਦੁਆਰਾ 5 ਕਿਲੋਮੀਟਰ ਦੂਰ ਹੈ। ਜਦਕਿ ਸੱਭ ਤੋਂ ਨੇੜੇ ਦਾ ਏਅਰਪੋਰਟ ਲਾਹੌਰ ਦਾ ਅਲਾਮਾ ਇਕਬਾਲ ਹੈ।
ਇਸ ਥਾਂ ਸਾਹਿਬ ਸ੍ਰੀ ਗੁਰੂ ਨਾਨਕ ਜੀ ਨੇ 18 ਵਰ੍ਹੇ ਖੇਤੀ ਕੀਤੀ ਅਤੇ ਇਥੇ ਹੀ ਦੂਜੇ ਪਾਤਿਸ਼ਾਹ ਜੀ ਨੂੰ ਗੁੱਰ ਗੱਦੀ ਬਖ਼ਸ਼ ਕੇ ਲਹਿਣੇ ਤੋਂ ਅੰਗਦ ਕੀਤਾ। ਅਤੇ ਇਥੇ ਹੀ ਪਹਿਲੇ ਪਾਤਿਸ਼ਾਹ ਜੀ 27 ਸਤੰਬਰ 1529ਈ ਨੂੰ ਜੋਤੀ ਜੋਤ ਸਮਾ ਗਏ। ਗੁਰੂ ਨਾਨਕ ਦੇਵ ਜੀ ਦਿ ਸਮਾਧ ਅਤੇ ਕਬਰ ਇਸੇ ਥਾਂ ਹੈ। ਰਾਵੀ ਦਰਿਆ ਦੇ ਕੰਢੇ ਇਹ ਅਸਥਾਨ ਮੁਸਲਮਾਨਾਂ ਅਤੇ ਸਿੱਖਾਂ ਵਾਸਤੇ ਸਾਂਝੀ ਖਿੱਚ ਦਾ ਕਾਰਨ ਹੈ। ਮੁਸਲਮਾਨ ਬਾਬੇ ਨਾਨਕ ਨੂੰ ਆਪਣਾ ਪੀਰ ਮੰਨਦੇ ਹਨ ਜਦਕਿ ਸਿੱਖ ਉਨ੍ਹਾਂ ਨੂੰ ਆਪਣਾ ਗੁਰੂ ਮੰਨਦੇ ਹਨ। ਇਹੀ ਵਜ੍ਹਾ ਹੈ ਕਿ ਬਾਬਾ ਜੀ ਦੇ ਜੋਤੀ ਸਮਾਉਣ ਮਗਰੋਂ ਦੋਹਾਂ ਧਰਮਾਂ ਦੇ ਮੰਨਣ ਵਾਲਿਆਂ ਵਿੱਚਕਾਰ ਰੌਲਾ ਪੈ ਗਿਆ। ਮੁਸਲਮਾਨ ਕਹਿੰਦੇ ਸੀ ਕਿ ਬਾਬਾ ਜੀ ਮੁਸਲਮਾਨ ਸਨ ਤੇ ਅਸੀਂ ਉਨ੍ਹਾਂ ਨੂੰ ਮੁਸਲਮਾਨੀ ਤਰੀਕੇ ਨਾਲ ਦਫ਼ਨ ਕਰਨਾ ਹੈ। ਸਿੱਖਾਂ ਦਾ ਕਹਿਣਾ ਸੀ ਕਿ ਉਹ ਸਿੱਖ ਗੁਰੂ ਹਨ। ਅਸਾਂ ਉਨ੍ਹਾਂ ਦਾ ਸਿੱਖੀ ਪਰੰਪਰਾ ਅਨੁਸਾਰ ਸੰਸਕਾਰ ਕਰਨਾ ਹੈ। ਇਸੇ ਰੌਲੇ ਵਿੱਚ ਰਾਤ ਬੀਤ ਗਈ। ਸਵੇਰੇ ਜਦੋਂ ਮਿਰਤਕ ਦੇਹ ਤੋਂ ਚਾਦਰ ਚੁੱਕੀ ਗਈ ਤਾਂ ਥੱਲੇ ਫੁੱਲ ਪਏ ਸਨ। ਦੋਹਾਂ ਧਿਰਾਂ ਨੇ ਚਾਦਰ ਅਤੇ ਫੁੱਲ ਅੱਧੇ ਕਰ ਲਏ ਅਤੇ ਆਪਣੇ ਆਪਣੇ ਤਰੀਕੇ ਅਨੁਸਾਰ ਉਨ੍ਹਾਂ ਦਾ ਸੰਸਕਾਰ ਕੀਤਾ। ਇਹ ਦੋਹਾਂ ਕੌਮਾਂ ਦਾ ਸਾਂਝਾ ਅਸਥਾਨ ਹੈ। ਅੱਜ ਵੀ ਇਸ ਇਲਾਕੇ ਦੇ ਮੁਸਲਮਾਨ ਇਥੇ ਮੇਲਾ ਕਰਦੇ ਹਨ ਜਦਕਿ ਸਿੱਖ ਸੰਗਤਾਂ ਵੀ ਦੇਸ ਵਿਦੇਸ਼ ਤੋਂ ਆਉਂਦੀਆਂ ਹਨ। ਗੁਰਦੁਆਰੇ ਤੀਕ ਜਾਉਣ ਲਈ ਪੰਜਾਬ ਸਰਕਾਰ ਨੇ ਇਕ ਨਵੀਂ ਸੜਕ ਉਸਾਰੀ ਹੈ ਅਤੇ ਇਥੇ ਬੱਤੀ ਦੀ ਸਹੂਲਤ ਵੀ ਦਿੱਤੀ ਗਈ ਹੈ। ਗੁਰਦੁਆਰੇ ਦੀ ਸਾਂਭ ਸੰਭਾਲ ਅਤੇ ਯਾਤਰੀਆਂ ਨੂੰ ਵੱਧ ਤੋਂ ਵੱਧ ਸੋਖਤਾਂ ਦੇਣ ਲਈ ਪਾਕਿਸਤਾਨ ਦੀ ਸਰਕਾਰ ਦੁਆਰਾ ਕੰਮ ਕਰ ਰਹੀ ਹੈ। ਪਿਛਲੇ ਕੁੱਝ ਸਾਲਾਂ ਵਿੱਚ ਇਥੇ ਇਹ ਵਿਕਾਸ ਕਾਰਜ ਹੋਏ ਹਨ।
ਇਸ ਪਵਿਤਰ ਅਸਥਾਨ ‘ਤੇ ਇਹ ਵਿਕਾਸ ਕਾਰਜ ਹੋਏ ਹਨ।
i. ਸਾਰੇ ਗੁਰਦੁਆਰੇ ਸਾਹਿਬ ਦੀ ਮੁੜ ਉਸਾਰੀ
ii. 50 ਪਰੀ-ਫ਼ੈਬਰੀਕੇਟਿਢ ਹੱਟਸ ਉਸਾਰੇ ਗਏ।
iii. ਬੀਬੀਆਂ ਅਤੇ ਮਰਦਾਂ ਲਈ ਟਾਇਲਟਸ ਬਲਾਕਸ ਉਸਾਰੇ ਗਏ।
iv. ਗੁਰਦੁਆਰਾ ਸਾਹਿਬ ਤੀਕ ਜਾਉਣ ਵਾਲਾ ਰੋਡ ਨਵਾਂ ਉਸਾਰਿਆ ਗਿਆ।

7. ਪਿਸ਼ਾਵਰ

ਪਿਸ਼ਾਵਰ ਪਾਕਿਸਤਾਨ ਦੇ ਪੁਰਾਤਣ ਸ਼ਹਿਰਾਂ ਵਿੱਚੋਂ ਇਕ ਹੈ। ਇਹ ਕਾਬਲ ਦਰਿਆ ਤੋਂ ਨਿਕਲਣ ਵਾਲੇ ਇਕ ਦਰਿਆ ਬਾਰਾ ਪੁਰਾਣਾ ਦੇ ਸੁੱਜੇ ਪਾਸੇ ਅਬਾਦ ਹੈ। ਸ੍ਰਸਿੱਧ ਖ਼ੈਬਰ ਪਾਸ ਇਸ ਸ਼ਹਿਰ ਤੋਂ ਪੱਛਮ ਵੱਲ 15 ਕਿਲੋਮੀਟਰ ਦੀ ਦੂਰੀ ‘ਤੇ ਹੈ। ਇਹ ਸ਼ਹਿਰ ਪਾਕਿਸਤਾਨ ਦੇ ਸੂਬਾ ਖ਼ੈਬਰ-ਪਖ਼ਤੂਨਖ਼ਾ (ਸਾਬਕਾ ਸੂਬਾ ਸਰਹਦ) ਦੀ ਰਾਜਧਾਨੀ ਹੈ।
ਇਥੇ ਬਾਚਾ ਖ਼ਾਨ ਇੰਟਰਨੈਸ਼ਨਲ ਏਅਰਪੋਰਟ ਹੈ ਜੋ ਸਥਾਨਕ ਅਤੇ ਕੌਮਾਂਤਰੀ ਮੁਸਾਫ਼ਰਾਂ ਨੂੰ ਸਹੂਲਤ ਦਿੰਦਾ ਹੈ। ਇਹ ਸ਼ਹਿਰ ਦੇਸ਼ ਦੇ ਦੂਜੇ ਖੇਤਰਾਂ ਅਤੇ ਗੁਆਂਢੀ ਦੇਸ਼ਾਂ ਨਾਲ ਮੋਟਰ-ਵੇ, ਕਰਾਕਰਮ ਹਾਈ-ਵੇ ਅਤੇ ਜੀ.ਟੀ. ਰੋਡ ਰਾਹੀ ਜੁੜਿਆ ਹੋਇਆ ਹੈ। ਇਸ ਸ਼ਹਿਰ ਵਿੱਚ ਕੋਚਾਂ, ਬੱਸਾਂ, ਆਟੋ-ਰਿਕਸ਼ੇ, ਪੀਲੀਆਂ ਅਤੇ ਕਾਲਈਆਂ ਟੈਕਸੀਆਂ ਅਤੇ ਟਾਂਗੇ ਵੀ ਚਲਦੇ ਹਨ।

i. ਗੁਰਦੁਆਰਾ ਬਾਈ ਜੋਗਾ ਸਿੰਘ


ਇਹ ਗੁਰਦੁਆਰਾ ਪਿਸ਼ਾਵਰ ਸ਼ਹਿਰ ਅੰਦਰ ਨਮਕ ਮੰਡੀ ‘ਚ ਸਥਿਤ ਹੈ। ਭਾਈ ਜੋਗਾ ਸਿੰਘ ਜੀ ਪਿਸ਼ਾਵਰ ਨਵਾਸੀ ਭਾਈ ਗੁਰਮੁਖ ਸਿੰਘ ਜੀ ਦੇ ਪੁੱਤਰ ਸਨ, ਜੋ ਕਲਗ਼ੀਧਰ ਪਾਤਿਸ਼ਾਹ ਤੋਂ ਅੰਮ੍ਰਿਤ ਛੱਕ ਕੇ ਸਿੰਘ ਸਜੇ। ਗੁਰੂ ਗੋਬਿੰਦ ਸਿੰਘ ਜੀ ਬਾਈ ਜੋਗਾ ਸਿੰਘ ਜੀ ਨੂੰ ਸਪੁੱਤਰ ਜਾਣ ਕੇ ਹਰ ਵੇਲੇ ਆਪਣੀ ਹਜ਼ੂਰੀ ਵਿੱਚ ਰਖਦੇ ਸਨ। ਭਾਈ ਗੁਰਮੁੱਖ ਸਿੰਘ ਜੀ ਦੀ ਬੇਨਤੀ ‘ਤੇ ਗੁਰੂ ਜੀ ਨੇ ਜੋਗਾ ਸਿੰਘ ਜੀ ਨੂੰ ਵਿਆਹ ਕਰਨ ਵਾਸਤੇ ਆਗਿਆ ਦਿੱਤੀ। ਉਸ ਦੀ ਪ੍ਰੀਖਿਆ ਲਈ ਗੁਰੂ ਜੀ ਨੇ ਇਕ ਹੋਰ ਸਿੰਘ ਨੂੰ ਹੁਕਮਨਾਮਾ ਜਾਰੀ ਕਰ ਕੇ ਪਿੱਛੇ ਘੱਲ ਦਿੱਤਾ। ਹੁਕਮ ਸੀ “ਇਸ ਨੂੰ ਪੜ੍ਹਇਆਂ ਹੀ ਅਨੰਦਪੁਰ ਵਲ ਤੁਰ ਪਵੋ”। ਜਿਸ ਵੇਲੇ ਇਹ ਹੁਕਮਨਾਮਾ ਭਾਈ ਜੋਗਾ ਸਿੰਘ ਜੀ ਨੂੰ ਮਿਲਿਆ, ਉਸ ਵੇਲੇ ਉਨ੍ਹਾਂ ਦੀਆ ਲਾਵਾਂ ਸਨ। ਭਾਈ ਸਾਹਿਬ ਲਾਵਾਂ ਵਿੱਚੇ ਛੱਡ ਕੇ ਤੁਰ ਪਏ। ਬਾਕੀ ਦੀਆਂ ਲਾਵਾਂ ਪਰਨੇ ਨਾਲ ਪੂਰੀਆਂ ਕੀਤੀਆਂ ਗਈਆਂ।
ਰਾਹ ਵਿੱਚ ਭਾਈ ਜੋਗਾ ਸਿੰਘ ਦੇ ਮਨ ਵਿੱਚ ਇਹ ਵਿਚਾਰ ਉਪਜਿਆ ਕਿ ਉਨ੍ਹਾਂ ਤੋਂ ਵੱਧ ਕੋਈ ਵੀ ਹੋਰ ਇਸ ਤਰ੍ਹਾਂ ਗੁਰੂ ਜੀ ਦੇ ਹੁਕਮਾਂ ਦਾ ਪਾਲਨ ਨਹੀਂ ਕਰਦਾ। ਜਦੋਂ ਭਾਈ ਜੋਗਾ ਸਿੰਘ ਹੁਸ਼ਿਆਰਪੁਰ ਪਹੁੰਚੇ ਤਾਂ ਉਥੇ ਉਹ ਇਕ ਰੰਡੀ ਦੀ ਖ਼ੂਬਸੂਰਤੀ ਦੇ ਜਾਲ ਵਿੱਚ ਫੱਸ ਗਏ। ਪਰ ਇਸ ਮੌਕੇ ‘ਤੇ ਕਲਗ਼ੀਧਰ ਪਾਤਿਸ਼ਾਹ ਨੇ ਕਿਸੇ ਹੋਰ ਵਿਆਕਤੀ ਦਾ ਰੂਪ ਧਾਰਨ ਕਰਕੇ ਭਾਈ ਜੋਗਾ ਸਿੰਘ ਦੀ ਸਹਾਇਤਾ ਕਰ ਕੇ ਉਸ ਨੂੰ ਪਾਪ ਕਰਨ ਤੋਂ ਬਚਾ ਲਿਆ। ਮੰਜ਼ਿਲ ‘ਤੇ ਅੱਪੜਨ ‘ਤੇ ਭਾਈ ਜੋਗਾ ਸਿੰਘ ਨੇ ਆਪਣੀ ਭੁੱਲ ਲਈ ਗੁਰੂ ਸਾਹਿਬ ਕੋਲੋਂ ਖਿਮਾ ਮੰਗੀ, ਜੋ ਗੁਰੂ ਜੀ ਨੇ ਪਰਵਾਨ ਕਰ ਲਈ। ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੋਹਣੀ ਬਣੀ ਹੋਈ ਹੈ। ਪਿਸ਼ਾਵਰ ਦੀ ਸੰਗਤ ਹਰ ਰੋਜ਼ ਹੁਮ-ਹੁਮਾ ਕੇ ਆਉਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਪਰਕਾਸ਼ ਹੁੰਦਾ ਹੈ। ਧਾਰਮਿਕ ਸਿਖਿਆ ਵਾਸਤੇ ਬਚਿਆਂ ਦਾ ਸਕੂਲ ਵੀ ਚੱਲਦਾ ਹੈ। ਜਿਥੇ ਆਧੁਨਕ ਸਿਖਿਆ ਵੀ ਦਿੱਤੀ ਜਾਂਦੀ ਹੈ। ਗੁਰੂ ਕਾ ਲੰਗਰ ਵੀ ਅਟੁੱਟ ਵਰਤਦਾ ਹੈ।