English  |   ਪੰਜਾਬੀ

ਗੁਰਦੁਆਰਾ ਰੋੜੀ ਸਾਹਿਬ

blog single post

ਜਦੋਂ ਮੁਗ਼ਲ ਬਾਦਸ਼ਾਹ ਬਾਬਰ ਦੀਆਂ ਫ਼ੌਜਾਂ ਪੰਜਾਬ ਵਿੱਚ ਵੜੀਆਂ ਤਾਂ ਗੁਰੂ ਨਾਨਕ ਜੀ ਇਸ ਅਸਥਾਨ ‘ਤੇ ਮੌਜੂਦ ਸਨ। ਜਦੋਂ ਸ਼ਾਹੀ ਫ਼ੌਜਾਂ ਐਮਨਾਬਾਦ ਦੇ ਕਸਬੇ ਨੂੰ ਆਪਣੇ ਕਬਜ਼ੇ ਵਿੱਚ ਲਿਆ ਤਾਂ ਬਹੁਤ ਸਾਰੇ ਲੋਕਾਂ ਨੂੰ ਬੰਦੀ ਬਣਾ ਲਿਆ। ਬੰਦੀ ਬਣਾਏ ਜਾਉਣ ਵਾਲੇ ਇਹਨਾਂ ਲੋਕਾਂ ਵਿੱਚ ਸਤਿਗੁਰੂ ਨਾਨਕ ਜੀ ਵੀ ਸ਼ਾਮਿਲ ਸਨ। ਗੁਰੂ ਜੀ ਨੂੰ ਜਦ ਇਥੋਂ ਬੰਦੀ ਬਣਾਇਆ ਗਿਆ, ਉਸ ਵੇਲੇ ਆਪ ਰੋੜਾਂ ਦੀ ਸੇਜ ‘ਤੇ ਬੈਠੇ ਤਪ ਕਰ ਰਹੇ ਸਨ। ਜਦੋਂ ਬਾਬਰ ਨੂੰ ਬਾਬਾ ਗੁਰੂ ਨਾਨਕ ਜੀ ਦੀ ਉੱਚੀ ਸ਼ਖ਼ਸੀਅਤ ਬਾਰੇ ਪੱਤਾ ਲੱਗਾ ਤਾਂ ਉਸ ਨੇ ਨਾ ਕੇਵਲ ਗੁਰੂ ਜੀ ਨੂੰ ਬੜਾ ਆਦਰ ਦਿੱਤਾ ਸਗੋਂ ਉਨ੍ਹਾਂ ਦੇ ਆਖਣ ‘ਤੇ ਹੋਰ ਦੂਜੇ ਬੰਦੀਆਂ ਨੂੰ ਵੀ ਰਿਹਾ ਕਰ ਦਿੱਤਾ। ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਕਸਬੇ ਤੋਂ ਕੋਈ ਡੇਢ ਕਿਲੋਮੀਟਰ ਦੀ ਵਿੱਥ ‘ਤੇ ਸਥਿਤ ਹੈ। ਐਮਨਾਬਾਦ ਕਸਬੇ ਤੋਂ ਇਸ ਗੁਦਰੁਆਰੇ ਜਾਉਣ ਲਈ ਇਕ ਵਧੀਆ ਸੜਕ ਮੌਜੂਦ ਹੈ। ਇਹ ਬਹੁਤ ਸੁੰਦਰ ਗੁਰਦੁਆਰਾ ਹੈ। ਇਸ ਦੀ ਦਰਸ਼ਨੀ ਡਿਉੜ੍ਹੀ ਵੀ ਬਹੁਤ ਹੀ ਸੁੰਦਰ ਹੈ। ਇਸ ਦਾ ਉਸਾਰੂ ਢੰਗ ਦੁਨੀਆ ਭਰ ਵਿੱਚ ਅਦੁੱਤੀ ਮਿਸਾਲ ਹੈ। ਇਸ ਵਿੱਚ ਲਗੇ ਅਮਰੂਦਾਂ ਦੇ ਬਾਗ਼, ਫੁੱਲਾਂ ਦੀਆਂ ਕਿਆਰੀਆਂ ਅਤੇ ਵਿਸ਼ਾਲ ਸਰੋਵਰ ਨੇ ਇਸ ਦਿ ਸੁੰਦਰਤਾ ਨੂੰ ਹੋਰ ਵੀ ਚਾਰ ਚੰਦ ਲਾ ਦਿੱਤੇ ਹਨ।