AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

‘ਐਨੀਮਲ’ ਫਿਲਮ ਵਿਰੁੱਧ ਨਿੱਤਰੀ ਸਿੱਖ ਫੈਡਰੇਸ਼ਨ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਸ ਦੀ ਨੁਮਾਇੰਦਗੀ ਕਰਨੈਲ ਸਿੰਘ ਪੀਰ ਮੁਹੰਮਦ, ਸਰਪ੍ਰਸਤ ਅਤੇ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਪ੍ਰਧਾਨ ਵਜੋਂ ਕਰ ਰਹੇ ਹਨ, ਨੇ ਸੈਂਟਰਲ ਬੋਰਡ ਆਫ਼ ਿਫ਼ਲਮ ਸਰਟੀਫਿਕੇਸ਼ਨ ਨੂੰ ਪੱਤਰ ਲਿਖ ਕੇ ਫਿਲਮ ‘ਐਨੀਮਲ’ ਦੇ ਕੁਝ ਦ੍ਰਿਸ਼ਾਂ ‘ਤੇ ਇਤਰਾਜ਼ ਪ੍ਰਗਟਾਇਆ ਹੈ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਉਕਤ ਆਗੂਆਂ ਦਾ ਮੰਨਣਾ ਹੈ ਕਿ ਫਿਲਮ ਦੇ ਕੁਝ ਇਤਰਾਜ਼ਯੋਗ ਦ੍ਰਿਸ਼ਾਂ ਨੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ। ਰਵਿੰਦਰ ਭਾਕਰ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਸੰਬੋਧਨ ਕਰਦੇ ਇੱਕ ਪੱਤਰ ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਇਨ੍ਹਾਂ ਇਤਰਾਜ਼ਾਂ ਨੂੰ ਹੱਲ ਕਰਨ ਲਈ ਤੁਰੰਤ ਦਖਲ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਵਿਚ ਇਤਰਾਜ਼ਯੋਗ ਦ੍ਰਿਸ਼ਾਂ ‘ਚ ਰਣਬੀਰ ਕਪੂਰ ਵੱਲੋਂ ਸਿਗਰਟ ਪੀਂਦੇ ਹੋਏ ਇਕ ਸਿੱਖ ਵਿਅਕਤੀ ਦੇ ਚਿਹਰੇ ‘ਤੇ ਧੂੰਆਂ ਉਡਾਉਣਾ, ਸੰਤ ਕਬੀਰ ਸਾਹਿਬ ਦੇ ਇਕ ਪਵਿੱਤਰ ਸ਼ਬਦ ਨੂੰ ਵਿਗਾੜਨਾ, ਗੁੰਡਾਗਰਦੀ ਦੇ ਮਾਹੌਲ ਨੂੰ ਦਰਸਾਉਂਦਾ ਕਿਰਦਾਰ ਅਰਜਨ ਵੈਲੀ ਗੀਤ ਸ਼ਾਮਲ ਹੈ ਅਤੇ ਇਕ ਅੰਤਿਮ ਸੀਨ ਜਿੱਥੇ ਰਣਬੀਰ ਕਪੂਰ ਇਕ ਗੁਰਸਿੱਖ ਵਿਅਕਤੀ ਦੇ ਦਾੜ੍ਹੇ ‘ਤੇ ਕਸਾਈ ਵਾਲਾ ਚਾਕੂ ਰੱਖਦਾ ਹੈ। ਅਜਿਹੇ ਸੀਨ ਫ਼ਿਲਮ ਦੇ ਸਿੱਖ ਕੌਮ ਦੀਆਂ ਸੱਭਿਆਚਾਰਕ ਅਤੇ ਧਾਰਮਿਕ ਕਦਰਾਂ ਕੀਮਤਾਂ ਪ੍ਰਤੀ ਘੋਰ ਨਿਰਾਦਰ ਨੂੰ ਦਰਸਾਉਂਦੇ ਹਨ।

Scroll to Top