AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਕਿਰਤੀ ਕਿਸਾਨ ਯੂਨੀਅਨ ਨੇ ਟੋਲ ਪਲਾਜ਼ਾ ‘ਤੇ ਦਿੱਤਾ ਧਰਨਾ

ਕਿਰਤੀ ਕਿਸਾਨ ਯੂਨੀਅਨ ਬਲਾਕ ਪਾਤੜਾਂ ਦੇ ਸੱਦੇ ‘ਤੇ ਜਥੇਬੰਦੀ ਦੇ ਵਰਕਰਾਂ ਵੱਲੋਂ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ‘ਤੇ ਪਿੰਡ ਗੋਬਿੰਦਪੁਰਾ ਪੈਂਦ ਕੋਲ ਸਥਿਤ ਟੋਲ ਪਲਾਜ਼ੇ ‘ਤੇ ਧਰਨਾ ਲਗਾਇਆ ਗਿਆ। ਜਿਸ ਦੌਰਾਨ ਨੈਸ਼ਨਲ ਹਾਈਵੇ ਨੂੰ ਟੋਲ ਵਾਹਨਾਂ ਲਈ ਟੋਲ ਮੁਕਤ ਕਰ ਦਿੱਤਾ ਗਿਆ। ਜਥੇਬੰਦੀ ਦੇ ਵਰਕਰਾਂ ਨੇ ਟੋਲ ਪਲਾਜ਼ੇ ਦੇ ਆਸ ਪਾਸ ਦੇ ਪਿੰਡਾਂ ਨੂੰ ਅਤੇ ਪਾਤੜਾਂ ਤੋਂ ਖਨੌਰੀ ਤਕ ਸੜਕ ਦੀ ਮੁਰੰਮਤ ਸਮੇਤ ਪਿਛਲੇ ਸਮੇਂ ਦੌਰਾਨ ਘੱਗਰ ਦਰਿਆ ਵਿੱਚ ਆਏ ਹੜਾਂ ਕਾਰਨ ਟੁੱਟੇ ਪੁੱਲ ਦੀ ਮੁਰੰਮਤ ਸਮੇਤ ਸੜਕ ਨਾਲ ਲਗਦੇ ਸੀਵਰੇਜ ਦੀ ਕੋਈ ਸਫ਼ਾਈ ਨਾ ਹੋਣ, ਰੋਡ ‘ਤੇ ਲੱਗੀਆਂ ਲਾਈਟਾਂ ਲੰਮੇ ਤੋਂ ਬੰਦ ਹੋਣ, ਡਿਵਾਈਡਰ ਵਿਚ ਲੱਗੇ ਬੂਟਿਆਂ ਦੀ ਕਟਾਈ ਨਾ ਹੋਣ, ਬਲਾਕ ਪਾਤੜਾਂ ਦੇ ਪਿੰਡ ਢਾਬੀ ਗੁੱਜਰਾਂ, ਗੁਲਾਹੜ ਅਤੇ ਖਾਂਗ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਮੁੱਦਾ ਉਠਾਇਆ ਗਿਆ। ਅਣਮਿੱਥੇ ਸਮੇਂ ਲਈ ਧਰਨੇ ਦੇ ਦਿੱਤੇ ਗਏ ਸੱਦੇ ਦਾ ਪਤਾ ਲੱਗਦਿਆ ਹੀ ਟੋਲ ਕੰਪਨੀ ਦੇ ਮੈਨੇਜਰ ਅਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਅਤੇ ਜਥੇਬੰਦੀ ਦੀ ਮੰਗਾਂ ਸਬੰਧੀ ਮੀਟਿੰਗ ਹੋਈ। ਜਿਸ ਵਿੱਚ ਜਥੇਬੰਦੀ ਦੀਆਂ ਸਭ ਮੰਗਾਂ ਨੂੰ ਮੌਕੇ ‘ਤੇ ਹੀ ਮੰਨ ਲਿਆ ਗਿਆ। ਜਿਸ ਤੋਂ ਬਾਅਦ ਇਸ ਧਰਨੇ ਨੂੰ ਸਮਾਪਤ ਕਰ ਦਿੱਤਾ ਗਿਆ।

Scroll to Top