AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਖੇਤ ਮਜ਼ਦੂਰਾਂ ਵੱਲੋਂ ਖੁੱਡੀਆਂ ਦੇ ਘਰ ਅੱਗੇ ਦਿਨ-ਰਾਤ ਦਾ ਧਰਨਾ ਸ਼ੁਰੂ

ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ’ਤੇ ਸੈਂਕੜੇ ਪੇਂਡੂ ਮਜ਼ਦੂਰਾਂ ਤੇ ਖੇਤ ਮਜ਼ਦੂਰਾਂ ਵੱਲੋਂ ਪਿੰਡ ਖੁੱਡੀਆਂ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦੇ ਘਰ ਅੱਗੇ ਅੱਜ ਤੋਂ ਤਿੰਨ ਰੋਜ਼ਾ ਧਰਨਾ ਸ਼ੁਰੂ ਕੀਤਾ ਗਿਆ ਹੈ। ਇਸ ਧਰਨੇ ਵਿੱਚ ਵੱਡੀ ਗਿਣਤੀ ਮਜ਼ਦੂਰ ਔਰਤਾਂ ਵੀ ਸ਼ਾਮਲ ਹਨ। ਮਜ਼ਦੂਰ ਜਥੇਬੰਦੀਆਂ ਦਾ ਦੋਸ਼ ਹੈ ਕਿ ਮਜ਼ਦੂਰਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ‘ਆਪ’ ਸਰਕਾਰ ਦੀਆਂ ਚੋਣ ਗਾਰੰਟੀਆਂ, ਰਿਹਾਇਸ਼ੀ ਪਲਾਟ, ਦਿਹਾੜੀ 700 ਰੁਪਏ ਕਰਨ, ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ, ਦਿਹਾੜੀ ਦੇ ਘੰਟੇ ਵਧਾਉਣ ਵਾਲਾ ਨੋਟੀਫਿਕੇਸ਼ਨ ਰੱਦ ਕਰਨ, ਜ਼ਮੀਨੀ ਹੱਦਬੰਦੀ ਕਾਨੂੰਨ, ਪੈਨਸ਼ਨ ਪੰਜ ਹਜ਼ਾਰ ਰੁਪਏ ਕਰਨ ਅਤੇ ਸੰਘਰਸ਼ਾਂ ਦੌਰਾਨ ਬਣੇ ਕੇਸ ਰੱਦ ਕਰਨ ਜਿਹੀਆਂ ਮੰਗਾਂ ਪ੍ਰਮੁੱਖ ਹਨ, ਵੱਲ ਝਾਕਣ ਤੱਕ ਨੂੰ ਸਰਕਾਰ ਤਿਆਰ ਨਹੀਂ ਹੈ। ਧਰਨੇ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਹਰਜੀਤ ਸਿੰਘ ਮਦਰੱਸਾ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਪ੍ਰਿਤਪਾਲ ਨੇ ਵੀ ਸੰਬੋਧਨ ਕੀਤਾ ਦਿੱਲੀ ਦੇ ਕਿਸਾਨ ਮੋਰਚੇ ਨੇ ਖੇਤ ਮਜ਼ਦੂਰਾਂ ਨੂੰ ਵੀ ਸੰਘਰਸ਼ ਦੀਆਂ ਦੁਸ਼ਵਾਰੀਆਂ ਨਾਲ ਜੂਝਣ ਲਈ ਪਕੇਰਾ ਕਰ ਦਿੱਤਾ ਹੈ। ਦਿਨ-ਰਾਤ ਦੇ ਖੁੱਡੀਆਂ ਧਰਨੇ ਵਿੱਚ ਦ੍ਰਿੜ੍ਹ ਇਰਾਦੇ ਕਰ ਕੇ ਪੁੱਜੇ ਖੇਤ ਮਜ਼ਦੂਰਾਂ ਨੇ ਕਿਰਾਏ ’ਤੇ ਲਿਆਂਦੇ ਟਰੈਕਟਰ-ਟਰਾਲੀਆਂ ਅਤੇ ਕੈਂਟਰਾਂ ਨੂੰ ਆਪਣੇ ਰੈਣ ਬਸੇਰਿਆਂ ਵਿੱਚ ਤਬਦੀਲ ਕਰ ਲਿਆ ਹੈ। ਉਹ ਠੰਢ ਨਾਲ ਜੂਝਣ ਲਈ ਰਜਾਈਆਂ ਅਤੇ ਬਿਜਲੀ ਵਿਵਸਥਾ ਲਈ ਜੈਨਰੇਟਰ ਤੱਕ ਨਾਲ ਲਿਆਏ ਹਨ। ਜਾਤ-ਪਾਤ ਦੇ ਪਾੜਿਆਂ ਤੋਂ ਉੱਪਰ ਉੱਠ ਕੇ ਕਿਸਾਨਾਂ ਨੇ ਖੇਤ ਮਜ਼ਦੂਰਾਂ ਦੇ ਤਿੰਨ ਰੋਜ਼ਾ ਧਰਨੇ ਲਈ ਲੰਗਰ ਲਗਾ ਕੇ ਆਪਸੀ ਭਾਈਚਾਰੇ ਦੀ ਮਿਸਾਲ ਪੇਸ਼ ਕੀਤੀ ਹੈ। ਇਸ ਲੰਗਰ ਲਈ ਲੋੜੀਂਦੀ ਰਸਦ ਤੇ ਹੋਰ ਸਾਮਾਨ ਵੀ ਕਿਸਾਨਾਂ ਵੱਲੋਂ ਆਪਣੇ ਪੱਧਰ ’ਤੇ ਲਿਆਂਦਾ ਗਿਆ ਹੈ।

Scroll to Top