AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਡਰੱਗ ਮਾਮਲਾ: ਨਵੀਂ ਸਿਟ ਵੱਲੋਂ ਬਿਕਰਮ ਮਜੀਠੀਆ ਕੋਲੋਂ ਛੇ ਘੰਟੇ ਪੁੱਛ-ਪੜਤਾਲ

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠਾਂ ਨਵੀਂ ਬਣੀ ਸਿਟ ਵੱਲੋਂ ਅੱਜ ਦੋ ਸਾਲ ਪਹਿਲਾਂ ਐੱਨਡੀਪੀਐੱਸ ਐਕਟ ਤਹਿਤ ਦਰਜ ਹੋਏ ਕੇਸ ਸਬੰਧੀ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਛੇ ਘੰਟੇ ਪੁੱਛ-ਪੜਤਾਲ ਕੀਤੀ ਗਈ। ਇਥੇ ਪੁਲੀਸ ਲਾਈਨ ਵਿੱਚ ਮਜੀਠੀਆ ਆਪਣੇ ਵਕੀਲ ਐਡਵੋਕੇਟ ਅਰਸ਼ਦੀਪ ਕਲੇਰ ਸਣੇ ਸਿਟ ਕੋਲ 12 ਵਜੇ ਪੇਸ਼ ਹੋਏ। ਇਥੇ ਪੁੱਜੇ ਅਕਾਲੀ ਵਰਕਰਾਂ ਨੇ ਭਾਵੇਂ ਪੁਲੀਸ ਲਾਈਨ ਤੱਕ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਬੈਰੀਕੇਡਿੰਗ ਕਰ ਕੇ ਉਨ੍ਹਾਂ ਨੂੰ ਕੁਝ ਦੂਰ ਪਿੱਛੇੇ ਹੀ ਰੋਕ ਲਿਆ ਜਿਥੇ ਵਰਕਰਾਂ ਨੇ ਸ਼ਾਮ ਤੱਕ ਧਰਨਾ ਲਾਇਆ। ਪੜਤਾਲ ਕਰਨ ਵਾਲੀ ਟੀਮ ’ਚ ਐੱਸਐੱਸਪੀ ਵਰੁਣ ਸ਼ਰਮਾ, ਐੱਸਪੀ ਯੋਗੇਸ਼ ਸ਼ਰਮਾ ਸਣੇ ਦੋ ਡੀਐੱਸਪੀ ਜਸਵਿੰਦਰ ਟਿਵਾਣਾ ਤੇ ਨਰਿੰਦਰ ਸਿੰਘ ਤੇ ਇੰਸਪੈਕਟਰ ਦਰਬਾਰਾ ਸਿੰਘ ਸ਼ਾਮਲ ਰਹੇ। ਪੁੱਛ-ਪੜਤਾਲ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਉਹ ਤਾਂ ਵਧੀਕੀਆਂ ਝੱਲ ਰਿਹਾ ਹੈ ਪਰ ਜਦੋਂ ਵਾਰੀ ਆ ਗਈ ਤਾਂ ਉਹ ਭਗਵੰਤ ਮਾਨ ਨੂੰ ਵੀ ਵੱਟੋ-ਵੱਟ ਭਜਾਉਣਗੇ। ਅਕਾਲੀ ਆਗੂ ਨੇ ਕਿਹਾ ਕਿ ਉਸ ਖ਼ਿਲਾਫ਼ ਝੂਠਾ ਕੇਸ ਦਰਜ ਕਰਵਾਉਣ ਦੇ ਚੱਕਰ ’ਚ ਤਿੰਨ ਡੀਜੀਪੀ, ਚਾਰ ਏਡੀਜੀਪੀ ਅਤੇ ਤਿੰਨ ਏਜੀ ਬਦਲੇ ਗਏ, ਜੇਕਰ ਕੋਈ ਸੱਚਾਈ ਹੁੰਦੀ ਤਾਂ ਪਹਿਲੀ ਸਿਟ ਨੇ ਹੀ ਕੱਢ ਲੈਣੀ ਸੀ ਪਰ ਝੂਠ ਨੂੰ ਸੱਚ ਸਾਬਤ ਕਰਵਾਉਣ ਲਈ ਪੰਜਵੀਂ ਸਿਟ ਬਣਾਉਣੀ ਪਈ ਹੈ। ਮਜੀਠੀਆ ਨੇ ਕਿਹਾ ਕਿ ਜੇ ਉਸ ਨੂੰ ਮੁੜ ਅੰਦਰ ਭੇਜਣਾ ਹੈ ਤਾਂ ਇੱਕ ਹੋਰ ਝੂਠਾ ਕੇਸ ਦਰਜ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਚਮੜੀ ਬਚਾਉਣ ਲਈ ਕੁਝ ਭ੍ਰਿਸ਼ਟ ਕਾਂਗਰਸੀ ਆਗੂ ਭਗਵੰਤ ਮਾਨ ਨੂੰ ਰਾਤ ਦੇ ਹਨੇਰੇ ਵਿਚ ਮਿਲ ਕੇ ਗੋਡੀਂ ਹੱਥ ਲਾਉਂਦੇ ਹਨ ਪਰ ਮਜੀਠੀਆ ਝੁਕਣ ਵਾਲ਼ਾ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪੁਖ਼ਤਾ ਜਾਣਕਾਰੀ ਹੈ ਕਿ ਸੁਲਤਾਨਪੁਰ ਲੋਧੀ ਵਿਚ ਗੁਰਦੁਆਰਾ ਸਾਹਿਬ ’ਤੇ ਹਮਲੇ ਤੋਂ ਪਹਿਲਾਂ ਪੁਲੀਸ ਮੁਲਾਜ਼ਮਾਂ ਨੇ ਇਕ ਡੀਐੱਸਪੀ ਦੇ ਘਰ ਵਿਚ ਬੈਠ ਕੇ ਸ਼ਰਾਬ ਪੀਤੀ ਸੀ। ਇਸ ਕੇਸ ਨੂੰ ਉਹ ਤਰਕਸੰਗਤ ਹੱਲ ਤੱਕ ਲੈ ਕੇ ਜਾਣਗੇ। ਬਿਕਰਮ ਮਜੀਠੀਆ ਨੇ ਕੇਬਲ ਮਾਫੀਆ ਬਾਰੇ ਗੱਲ ਕਰਦਿਆਂ ਕਿਹਾ

Scroll to Top