AN INSTITUTE FOR RESEARCH ON LITERATURE,CULTURE,HISTORY & HERITAGE OF PUNJAB”

ਨਹੀਂ ਰਹੇ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਦੇ ਪਰਿਵਾਰ ਦੀ ਆਖਰੀ ਬੇਗਮ ਮੁਨਵਰ ਨਿਸ਼ਾ

ਮਾਲੇਰਕੋਟਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਦੇ ਪਰਿਵਾਰ ਦੀ ਆਖਰੀ ਬੇਗਮ ਮੁਨਵਰ ਨਿਸ਼ਾ ਨਹੀਂ ਰਹੇ। ਉਹ ਕਈ ਦਿਨਾਂ ਤੋਂ ਬਿਮਾਰ ਸਨ। ਤਬੀਅਤ ਖਰਾਬ ਹੋਣ ਦੇ ਚਲਦਿਆਂ ਅੱਜ ਹਜ਼ਰਤ ਹਲੀਮਾ ਹਸਪਤਾਲ ‘ਚ ਉਨ੍ਹਾਂ ਨੇ ਆਖਰੀ ਸਾਹ ਲਏ। ਬੇਗਮ ਮੁਨੱਬਰ ਨਿਸ਼ਾ ਦੀ ਉਮਰ 100 ਸਾਲ ਤੋਂ ਉੱਪਰ ਸੀ ਤੇ ਉਹ ਰਾਜਸਥਾਨ ਦੀ ਟਾਂਕ ਰਿਆਸਤ ਨਾਲ ਸੰਬੰਧਿਤ ਸਨ। ਉਹ ਮਾਲੇਰਕੋਟਲਾ ਵਿਖੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਆਖਰੀ ਨਵਾਬ ਇਫਤਖਾਰ ਅਲੀ ਖਾਨ ਦੀ ਪਤਨੀ ਬਣ ਕੇ ਮਲੇਰਕੋਟਲਾ ਵਿਖੇ ਆਏ ਸਨ। ਉਹਨਾਂ ਦੇ ਇੰਤਕਾਲ ਤੋਂ ਬਾਅਦ ਮਲੇਰਕੋਟਲਾ ਦਾ ਨਵਾਬੀ ਖਾਨਦਾਨ ਖਤਮ ਹੋ ਗਿਆ ਹੈ। ਪਿਛਲੇ ਇੱਕ ਹਫਤੇ ਤੋਂ ਬੇਗਮ ਇਨਫੈਕਸ਼ਨ ਅਤੇ ਵਾਇਰਲ ਨਾਲ ਪੀੜਤ ਸਨ ਜਿਨਾਂ ਨੂੰ ਇਸ ਬਿਮਾਰੀ ਦੇ ਚਲਦਿਆਂ ਹਜ਼ਰਤ ਹਲੀਮਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਅੱਜ ਸਵੇਰੇ ਤੜਕੇ 4 ਵਜੇ ਉਹਨਾਂ ਆਖਰੀ ਸਾਹ ਲਏ। ਉਹਨਾਂ ਨੂੰ ਸਪੁਰਦੇ ਖਾਕ ਅੱਜ ਜੁਮਾਰਤੁਲਾ ਮੁਬਾਰਕ ਦੀ ਨਮਾਜ਼ ਤੋਂ ਬਾਅਦ 3 ਵਜੇ ਕੀਤਾ ਜਾਵੇਗਾ।

Scroll to Top