AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਪੁਲੀਸ ਨਾਕੇ ਪਾਰ ਕਰ ਕੇ ਕਿਸਾਨਾਂ ਨੇ ਪੰਚਕੂਲਾ ’ਚ ਵੀ ਲਾਏ ਡੇਰੇ

ਸੰਯੁਕਤ ਕਿਸਾਨ ਮੋਰਚੇ ਤੇ ਟਰੇਡ ਯੂਨੀਅਨਾਂ ਨਾਲ ਜੁੜੇ ਮਜ਼ਦੂਰਾਂ ਤੇ ਕਿਸਾਨਾਂ ਨੇ ਅੱਜ ਪੰਚਕੂਲਾ ਵਿੱਚ ਵੀ ਡੇਰੇ ਲਾ ਲਏ ਹਨ। ਸੈਕਟਰ-5 ਪੰਚਕੂਲਾ ਦਾ ਗਰਾਊਂਡ ਅੱਜ ਨਾਅਰਿਆਂ ਨਾਲ ਗੂੰਜਦਾ ਰਿਹਾ। ਇਸ ਧਰਨੇ ਨੂੰ ਕਿਸਾਨ ਨੇਤਾ ਕਰਮ ਸਿੰਘ, ਗੁਰਮੇਲ ਸਿੰਘ, ਜਸਵੀਰ ਸਿੰਘ, ਗੁਰਪਿਆਰ ਸਿੰਘ ਅਤੇ ਸੀਟੂ ਨੇਤਾ ਲੱਛੀ ਰਾਮ ਤੇ ਹੋਰ ਕਈਆਂ ਨੇ ਸੰਬੋਧਨ ਕੀਤਾ। ਮਜ਼ਦੂਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੀ ਇਸ ਧਰਨੇ ਵਿੱਚ ਇਕੱਠੀਆਂ ਹੋਈਆਂ। ਆਗੂਆਂ ਨੇ ਕਿਹਾ ਕਿ ਅੱਜ ਤੋਂ ਇਹ ਧਰਨਾ ਪੰਚਕੂਲਾ ਵਿੱਚ ਸ਼ੁਰੂ ਹੋ ਗਿਆ ਹੈ ਜਿਹੜਾ 28 ਨਵੰਬਰ ਤੱਕ ਚੱਲੇਗਾ। ਧਰਨੇ ਦੇ ਮੱਦੇਨਜ਼ਰ ਪੰਚਕੂਲਾ ਵਿੱਚ 900 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਤੇ ਪੰਚਕੂਲਾ ਦੇ ਵੱਖ-ਵੱਖ ਬਾਰਡਰਾਂ ਉੱਤੇ 12 ਨਾਕੇ ਲਗਾਏ ਗਏ ਸਨ। ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਮਹਿਲਾਵਾਂ ਵੀ ਸ਼ਾਮਲ ਹਨ। ਦੱਸਣਯੋਗ ਹੈ ਕਿ ਸ਼ਨਿਚਰਵਾਰ ਰਾਤ ਤੋਂ ਹੀ ਕਿਸਾਨ ਆਪਣੇ ਟਰੈਕਟਰ-ਟਰਾਲੀਆਂ ਲੈ ਕੇ ਸੈਕਟਰ-5 ਦੇ ਗਰਾਊਂਡ ਵਿੱਚ ਪਹੁੰਚ ਗਏ ਸਨ। ਡੀਸੀਪੀ ਸੁਮੇਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਕਿਸਾਨ ਤੇ ਮਜ਼ਦੂਰ ਯੂਨੀਅਨਾਂ ਦੇ ਧਰਨੇ ਨੂੰ ਵੇਖਦੇ ਹੋਏ ਹਰਿਆਣਾ ਦੇ ਵੱਖ-ਵੱਖ ਤਿੰਨ ਜ਼ਿਲ੍ਹਿਆਂ ਤੋਂ ਪੁਲੀਸ ਨੂੰ ਮੰਗਵਾਇਆ ਗਿਆ ਹੈ।

Scroll to Top