
ਵਿਸ਼ਵ ਪ੍ਰਸਿੱਧ ਗੁਰਬਾਣੀ ਦੇ ਵਿਆਖਿਆਕਾਰ, ਕਥਾਵਾਚਕ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁਸਤਕ ‘ਗੁਰੂ ਨਾਨਕ ਕਿਹੋ ਜਿਹੇ ਸਨ’ ਪਿਛਲੇ ਦਿਨੀਂ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ। ਸਮਾਗਮ ਦੌਰਾਨ ਹਰਵਿੰਦਰ ਸਿੰਘ ਨੰਗਲ ਈਸ਼ਰ ਨੇ ਦੱਸਿਆ ਕਿ ‘ਗੁਰੂ ਨਾਨਕ ਕਿਹੋ ਜਿਹੇ ਸਨ’ ਪੁਸਤਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਇਤਿਹਾਸ ਨਾਲ ਸਬੰਧਤ ਹੈ ਅਤੇ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਦੀ ਕਲਮ ਤੋਂ ਲਿਖੀ ਹੋਈ ਇਹ 13 ਵੀਂ ਪੁਸਤਕ, ਲਾਹੌਰ ਬੁੱਕ ਸ਼ਾਪ ਲੁਧਿਆਣਾ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਸਮਾਗਮ ਵਿਚ ਮੁੱਖ ਮਹਿਮਾਨ ਸੁਖਵਿੰਦਰ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਹੁਸ਼ਿਆਰਪੁਰ ਨੇ ਬੋਲਦਿਆਂ ਕਿਹਾ ਕਿ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਦੀਆਂ ਪਹਿਲਾਂ ਪ੍ਰਕਾਸ਼ਿਤ ਪੁਸਤਕਾਂ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਲਿਖਣ ਸ਼ੈਲੀ ਇੰਨੀ ਵਧੀਆ ਅਤੇ ਪ੍ਰਭਾਵਸ਼ਾਲੀ ਹੈ ਕਿ ਇੱਕ ਆਮ ਇਨਸਾਨ ਸਹਿਜੇ ਹੀ ਆਨੰਦ ਨਾਲ ਪੜ੍ਹ ਕੇ ਲਾਹਾ ਲੈ ਸਕਦਾ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ, ਜਥੇਦਾਰ ਦਵਿੰਦਰ ਸਿੰਘ ਮੂਨਕ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਮੁਖੀ ਪਿੰ੍ਸੀਪਲ ਹਰਜੀਤ ਸਿੰਘ, ਪਿੰ੍ਸੀਪਲ ਪਰਮਵੀਰ ਸਿੰਘ ਕਾਦੀਆ, ਪਿੰ੍ਸੀਪਲ ਹਰਕੀਰਤ ਕੌਰ, ਉੱਘੇ ਲੇਖਕ ਵਰਿੰਦਰ ਨਿਮਾਣਾ, ਡਾ.ਅਰਬਿੰਦ ਸਿੰਘ ਧੂਤ, ਸ ਨਵਪ੍ਰਰੀਤ ਸਿੰਘ ਮੰਡਿਆਲਾ, ਜਗਜੀਤ ਸਿੰਘ ਗਣੇਸ਼ਪੁਰ, ਕਮਲਜੀਤ ਸਿੰਘ ਸੂਰੀ, ਸਟੇਟ ਅਵਾਰਡੀ ਬਹਾਦਰ ਸਿੰਘ ਸਿੱਧੂ, ਗੁਰਪ੍ਰਰੀਤ ਸਿੰਘ ਟਾਂਡਾ, ਕਮਲਦੀਪ ਕੌਰ, ਦਲਜੀਤ ਸਿੰਘ ਕੰਧਾਲਾ, ਅਮਨਦੀਪ ਸਿੰਘ, ਅਗਮਜੋਤ ਸਿੰਘ ਵੀ ਹਾਜ਼ਰ ਸਨ।