AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਫ਼ਿਲੌਰ: ਪਾਵਰਕਾਮ ਦੇ ਠੇਕਾ ਮੁਲਾਜ਼ਮਾਂ ਨੇ ਲਾਡੋਵਾਲ ਟੌਲ ਪਲਾਜ਼ਾ ’ਤੇ ਜਾਮ ਲਗਾਇਆ, ਵਾਹਨਾਂ ਦੀਆਂ ਕਤਾਰਾਂ ਲੱਗੀਆਂ ਤੇ ਲੋਕ ਪ੍ਰੇਸ਼ਾਨ

ਪਾਵਰਕਾਮ ਦੇ ਠੇਕਾ ਮੁਲਾਜ਼ਮਾਂ ਵਲੋਂ ਲਾਡੋਵਾਲ ਟੌਲ ਪਲਾਜ਼ੇ ’ਤੇ ਲਗਾਏ ਜਾਮ ਕਾਰਨ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆ। ਇਨ੍ਹਾਂ ਨੇ ਸਰਕਾਰ ਖ਼ਿਲਾਫ਼ ਆਪਣਾ ਰੋਹ ਪ੍ਰਗਟਾਉਣ ਲਈ ਪਲਾਜ਼ੇ ਨੂੰ ਜਾਮ ਕੀਤਾ। ਆਮ ਲੋਕਾਂ ਨੂੰ ਇਸ ਦਾ ਕੋਈ ਅੰਦਾਜ਼ਾ ਨਹੀਂ ਸੀ। ਪਿੰਡ ਰੁੜਕਾ ਕਲਾਂ ਦੀ ਲੜਕੀ ਨੇ ਐੱਮਬੀਏ ਦਾ ਪੇਪਰ ਦੇਣ ਲਈ ਲੁਧਿਆਣਾ ਜਾਣਾ ਸੀ ਪਰ ਉਹ ਜਾਮ ’ਚ ਫਸ ਗਈ। ਆਪਣੇ ਕਾਗਜ਼ ਦਿਖਾਉਣ ਦੇ ਬਾਵਜੂਦ ਪੁਲੀਸ ਨੇ ਉਸ ਨੂੰ ਅੱਗੇ ਨਾ ਜਾਣ ਦਿੱਤਾ। ਪ੍ਰਦਰਸ਼ਨਕਾਰੀ ਆਗੂਆਂ ਨਾਲ ਗੱਲਬਾਤ ਉਪਰੰਤ ਬਣੀ ਸਹਿਮਤੀ ਬਾਅਦ ਸੜਕ ਦਾ ਇੱਕ ਪਾਸਾ ਚਾਲੂ ਕਰਵਾ ਦਿੱਤਾ, ਜਿਸ ਨਾਲ ਆਮ ਲੋਕਾਂ ਨੂੰ ਕੁੱਝ ਰਾਹਤ ਮਿਲੀ।

Scroll to Top