AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਬਾਦਲ ਦੇ ਬੇਅਦਬੀ ਦੇ ਗੁਨਾਹਾਂ ਦੀ ਮਾਫ਼ੀ ‘ਤੇ ਬੋਲੇ ਵਿਧਾਨ ਸਭਾ ਸਪੀਕਰ ਸੰਧਵਾਂ – ਸ਼ਹੀਦ ਕੀਤੇ ਨੌਜਵਾਨਾਂ ਦੀ ਮਾਫ਼ੀ ਕੌਣ ਮੰਗੇਗਾ

ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਸਿਆਸੀ ਮੁਫ਼ਾਦਾਂ ਲਈ ਅਕਾਲੀ ਦਲ ਦੇ ਰਾਜ-ਭਾਗ ਵੇਲੇ ਹੋਈਆਂ ਬੇਅਦਬੀਆਂ ਦੀ ਮਾਫ਼ੀ ਮੰਗ ਲਈ ਹੈ ਪਰ ਬੇਅਦਬੀ ਦਾ ਇਨਸਾਫ਼ ਲੈਣ ਲਈ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਕ ਵਿਖੇ ਇਕੱਤਰ ਸਾਧ ਸੰਗਤ ’ਤੇ ਅੰਮ੍ਰਿਤ ਵੇਲੇ ਗੋਲੀਆਂ ਵਰ੍ਹਾਉਣ ਅਤੇ ਭਾਈ ਗੁਰਜੀਤ ਸਿੰਘ ਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕੀਤੇ ਜਾਣ ਲਈ ਮਾਫ਼ੀ ਕੌਣ ਮੰਗੇਗਾ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਰਗੀ ਮੰਦਭਾਗੀ ਘਟਨਾ ਲਈ ਕੋਈ ਮਾਫ਼ੀ ਨਹੀਂ ਹੋ ਸਕਦੀ। ਜੇ ਸੁਖਬੀਰ ਬਾਦਲ ਬੇਅਦਬੀ ਦੇ ਗੁਨਾਹਾਂ ਲਈ ਸੱਚੇ ਦਿਲੋਂ ਪਸ਼ਚਾਤਾਪ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸਰਗਰਮ ਸਿਆਸਤ ਤੋਂ ਕਿਨਾਰਾ ਕਰ ਕੇ ਗੁਰੂ ਦੇ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਮੂਹ ਸਿੱਖ ਸੰਗਤਾਂ ਅੱਗੇ ਨਤਮਤਸਕ ਹੋ ਕੇ ਜੋਦੜੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਵਜੋਂ ਮੰਗੀ ਗਈ ਇਹ ਮਾਫ਼ੀ ਰਾਜ-ਭਾਗ ਦੁਬਾਰਾ ਲੈਣ ਲਈ ਤਰਲੇ ਤੇ ਮਹਿਜ਼ ਸਿਆਸੀ ਤਿੱਕੜਮਬਾਜ਼ੀ ਤੋਂ ਵੱਧ ਕੁਝ ਨਹੀਂ ਹੈ।

Scroll to Top