AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਬੁੱਧੀਜੀਵੀਆਂ ਤੇ ਕਿਸਾਨ ਆਗੂਆਂ ਵੱਲੋਂ ਦਿੱਲੀ ਅੰਦੋਲਨ ਬਾਰੇ ਚਰਚਾ

ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਬੁੱਧੀਜੀਵੀਆਂ ਨੇ ਅੱਜ ਇਥੇ ਪੰਜਾਬ ਸਮੇਤ ਉੱਤਰੀ ਭਾਰਤ ਦੀਆਂ 19 ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ ਨੂੰ ਲਗਾਏ ਜਾਣ ਵਾਲੇ ਦਿੱਲੀ ਮੋਰਚੇ ਸਬੰਧੀ ਵਿਚਾਰ-ਚਰਚਾ ਕੀਤੀ। ਇਸ ਮੌਕੇ ਰਮਨਦੀਪ ਸਿੰਘ ਮਾਨ, ਸਮਿਤਾ ਕੌਰ ਮਾਂਗਟ, ਦੀਵਾਨ ਸਿੰਘ ਦਿੱਲੀ ਤੇ ਹਮੀਰ ਸਿੰਘ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਜਿਵੇਂ ਕਾਰਪੋਰੇਟ ਪੱਖੀ ਨੀਤੀਆਂ ਤਹਿਤ ਲਗਾਤਾਰ ਦੇਸ਼ ਦੇ ਕੁਦਰਤੀ ਤੇ ਗੈਰਕੁਦਰਤੀ ਆਰਥਿਕ ਸੋਮਿਆਂ ’ਤੇ ਨਿੱਜੀ ਵਪਾਰਕ ਘਰਾਣਿਆਂ ਦਾ ਕਬਜ਼ੇ ਕਰਵਾਇਆ ਹੈ, ਉਸੇ ਨੀਤੀ ਤਹਿਤ 70 ਫੀਸਦ ਆਬਾਦੀ ਲਈ ਰੁਜ਼ਗਾਰ ਤੇ ਰੋਜ਼ੀ-ਰੋਟੀ ਦੇ ਸਾਧਨ ਖੇਤੀਬਾੜੀ ਸੈਕਟਰ ਨੂੰ ਵੀ ਕਾਰਪੋਰੇਟ ਦੇ ਕਬਜ਼ੇ ਹੇਠ ਕਰਵਾਉਣ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਬੇਸ਼ੱਕ ਹਰ ਸਰਕਾਰ ਵੇਲੇ ਹੀ ਹੱਕ ਸੱਚ ਦੀ ਆਵਾਜ਼ ਚੁੱਕਣ ਵਾਲੇ ਲੋਕਾਂ ਨੂੰ ਦਬਾਇਆ ਗਿਆ ਹੈ, ਪਰ ਜੋ ਘਟਨਾਵਾਂ ਕੇਂਦਰ ਦੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸਾਹਮਣੇ ਆਈਆਂ ਹਨ, ਉਹ ਦੇਸ਼ ਤੇ ਸਮਾਜ ਨੂੰ ਚਿੰਤਾਜਨਕ ਹਾਲਾਤ ਵੱਲ ਲਿਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਤੋਂ ਬਚਾਅ ਦਾ ਤਰੀਕਾ ਲੋਕ ਸੰਘਰਸ਼ ਹੈ।

Scroll to Top