AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਕੀਤਾ ਨਵੇਂ ਸਾਲ ਦਾ ਸਵਾਗਤ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਪਿਛਲੇ ਸਾਲ ਨਾਲੋਂ ਵਧੀ ਸੰਗਤਾਂ ਦੀ ਆਮਦ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵੇਂ ਸਾਲ ਦੀ ਆਮਦ ’ਤੇ ਘੰਟਿਆਂਬੱਧੀ ਲਾਈਨਾਂ ਵਿਚ ਖੜੇ੍ਹ ਹੋ ਕੇ ਸੰਗਤਾਂ ਨੇ ਨਵਾਂ ਸਾਲ ਮਨਾਇਆ। ਇਹ ਸਿਲਸਿਲਾ ਸੋਮਵਾਰ ਤੜਕੇ ਤੱਕ ਜਾਰੀ ਰਿਹਾ। ਰਾਤ 12 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਕਰਮਾ ਵਿਚ ਸੰਗਤਾਂ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ। ਪਰਿਕਰਮਾ ਸੰਗਤ ਨਾਲ ਭਰੀ ਹੋਈ ਸੀ ਅਤੇ ਪਰਿਕਰਮਾ ਵਿਚ ਹੋਰ ਸੰਗਤਾਂ ਦੇ ਦਾਖ਼ਲ ਹੋਣ ਦੀ ਕੋਈ ਗੁੰਜਾਇਸ਼ ਨਹੀਂ ਸੀ। ਕੁਝ ਸਮਾਂ ਬੀਤਣ ਤੋਂ ਬਾਅਦ ਸੰਗਤਾਂ ਦਾ ਆਉਣਾ-ਜਾਣਾ ਸ਼ੁਰੂ ਹੋਇਆ। ਕੜਾਕੇ ਦੀ ਠੰਢ ਦੇ ਬਾਵਜੂਦ ਹਜ਼ਾਰਾਂ ਸ਼ਰਧਾਲੂਆਂ ਨੇ ਸਰੋਵਰ ਵਿਚ ਇਸ਼ਨਾਨ ਕੀਤਾ।

Scroll to Top