AN INSTITUTE FOR RESEARCH ON LITERATURE,CULTURE,HISTORY & HERITAGE OF PUNJAB”

ਭਗਵੰਤ ਮਾਨ ਐੱਸਵਾਈਐੱਲ ਦੀ ਉਸਾਰੀ ਸਬੰਧੀ ਪੱਤਰ ਦਿਖਾਉਣ ਜਾਂ ਮੁਆਫ਼ੀ ਮੰਗਣ: ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਵਿੰਗ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਦਾਅਵੇ ਮੁਤਾਬਕ ਉਹ ਪੱਤਰ ਵਿਖਾਉਣ ਜਿਹੜੇ ਉਨ੍ਹਾਂ ਮੁਤਾਬਕ ਐਮਰਜੈਂਸੀ ਵੇਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜੇਲ੍ਹ ਵਿੱਚ ਹੁੰਦਿਆਂ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਲਈ ਕੇਂਦਰ ਸਰਕਾਰ ਨੂੰ ਲਿਖੇ ਸਨ। ਉਨ੍ਹਾਂ ਕਿਹਾ ਕਿ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਤੁਰੰਤ ਇਸ ਸਬੰਧੀ ਮੁਆਫ਼ੀ ਮੰਗਣ। ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਦੋਸ਼ ਲਾਇਆ ਕਿ ਸ੍ਰੀ ਮਾਨ ਨੇ ਲੁਧਿਆਣਾ ਵਿੱਚ ਐੱਸਵਾਈਐੱਲ ਤੇ ਹੋਰ ਮੁੱਦਿਆਂ ’ਤੇ ਬਹਿਸ ਦੌਰਾਨ ਮੁੱਖ ਮੰਤਰੀ ਹੁੰਦਿਆਂ ਝੂਠ ਬੋਲਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਜਾਂ ਤਾਂ ਆਪਣੇ ਦਾਅਵੇ ਮੁਤਾਬਕ ਸਬੂਤ ਦੇਵੇ ਜਾਂ ਫਿਰ ਸਾਬਕਾ ਮੁੱਖ ਮੰਤਰੀ ਦਾ ਅਕਸ ਖਰਾਬ ਕਰਨ ਲਈ ਤੁਰੰਤ ਮੁਆਫ਼ੀ ਮੰਗੇ। ਸ੍ਰੀ ਕਲੇਰ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਮੁੱਖ ਮੰਤਰੀ ਨੇ ਕੱਲ੍ਹ ਝੂਠ ਬੋਲਿਆ। ਸ੍ਰੀ ਭਗਵੰਤ ਮਾਨ ਨੇ ਪਹਿਲਾਂ ਵੀ ਦਾਅਵਾ ਕੀਤਾ ਸੀ ਕਿ ਸ੍ਰੀ ਬਾਦਲ ਨੇ ਹਰਿਆਣਾ ਨਾਲ ਗੁਪਤ ਸਮਝੌਤਾ ਕੀਤਾ ਜਿਸ ਤਹਤਿ ਉਨ੍ਹਾਂ ਬੀਐੱਮਐੱਲ ਨਹਿਰ ਨੂੰ ਉੱਚਾ ਕੀਤਾ ਜਿਸ ਦੇ ਬਦਲੇ ਵਿੱਚ ਹਰਿਆਣਾ ਵਿੱਚ ਬਾਲਾਸਰ ਪਿੰਡ ਵਿੱਚ ਉਨ੍ਹਾਂ ਦੇ ਖੇਤਾਂ ਤੱਕ ਨਹਿਰ ਬਣਾਈ ਗਈ। ਅਕਾਲੀ ਆਗੂ ਨੇ ਕਿਹਾ ਕਿ ਇਹ ਦਾਅਵਾ ਸੱਚਾਈ ਤੋਂ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਬਾਣੀ ਨਹਿਰ ਜੋ ਬਾਲਾਸਰ ਤੇ ਹੋਰ ਇਲਾਕਿਆਂ ਵਿੱਚ ਪਾਣੀ ਲੈ ਕੇ ਜਾਂਦੀ ਹੈ, ਉਹ ਬੀਐੱਮਐੱਲ ਸਿੰਜਾਈ ਪ੍ਰਣਾਲੀ ਦਾ ਹਿੱਸਾ ਹੈ ਅਤੇ ਇਹ 1955 ਵਿੱਚ ਬਣਾਈ ਗਈ ਸੀ ਜਦੋਂ ਕਿ ਬੀਐੱਮਐੱਲ ਨਹਿਰ ਨੂੰ 1998 ਵਿੱਚ ਉੱਚਾ ਕੀਤਾ ਗਿਆ ਸੀ।

Scroll to Top