AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਮਸ਼ਹੂਰੀਆਂ ਖੱਟ ਕੇ ਹੁਣ ਸਜ਼ਾ ਤੋਂ ਡਰੇ ਗੈਂਗਸਟਰ: ਬਲਕੌਰ ਸਿੱਧੂ

ਮਾਨਸਾ ਦੀ ਅਦਾਲਤ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੇ ਵਕੀਲਾਂ ਵੱਲੋਂ ਇਨ੍ਹਾਂ ਗੈਂਗਸਟਰਾਂ ਦੇ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਨਾ ਹੋਣ ਦਾ ਦਾਅਵਾ ਕਰਦਿਆਂ ਰਿਹਾਈ ਦੀ ਮੰਗ ਕਰਨ ਦੇ ਮਾਮਲੇ ਵਿੱਚ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਇਸ ਕਤਲ ਨਾਲ ਖ਼ੁਦ ਨੂੰ ਜੋੜ ਕੇ ਮਸ਼ਹੂਰੀਆਂ ਖੱਟਣ ਵਾਲੇ ਗੈਂਗਸਟਰਾਂ ਨੇ ਫ਼ਿਰੌਤੀਆਂ ਦੀਆਂ ਕੀਮਤਾਂ ਵਧਾ ਲਈਆਂ ਤੇ ਹੁਣ ਜਦੋਂ ਸਜ਼ਾ ਦਾ ਮਾਮਲਾ ਨੇੜੇ ਲੱਗਣ ਲੱਗਾ ਹੈ ਤਾਂ ਇੰਟਰਵਿਊ ਤੋਂ ਵੀ ਮੁਕਰਨ ਲੱਗੇ ਹਨ। ਜ਼ਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੇ ਵਕੀਲਾਂ ਵੱਲੋਂ ਮੰਗਲਵਾਰ ਨੂੰ ਮਾਨਸਾ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਦਿਆਂ ਦਾਅਵਾ ਕੀਤਾ ਸੀ ਕਿ ਪੰਜਾਬੀ ਗਾਇਕ ਮੂਸੇਵਾਲਾ ਦੇ ਕਤਲ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਪੁਲੀਸ ਦੀ ਚਾਰਜਸ਼ੀਟ ਨੂੰ ਵੀ ਗ਼ਲਤ ਦੱਸਿਆ ਹੈ। ਇਸ ਸਬੰਧ ’ਚ ਬਲਕੌਰ ਸਿੰਘ ਨੇ ਕਿਹਾ ਕਿ ਕੱਲ੍ਹ ਤੱਕ ਲਾਰੈਂਸ ਬਿਸ਼ਨੋਈ ਮੀਡੀਆ ਨੂੰ ਇੰਟਰਵਿਊ ਦੇ ਕੇ ਪੰਜਾਬੀ ਗਾਇਕ ਨੂੰ ਮਾਰਨ ਦੀ ਜ਼ਿੰਮੇਵਾਰੀ ਲੈਂਦਾ ਰਿਹਾ ਸੀ ਤੇ ਹੁਣ ਕਤਲ ਨਾਲ ਕੋਈ ਸਬੰਧ ਨਾ ਹੋਣ ਦੀ ਗੱਲ ਕਹਿ ਕੇ ਸਚਾਈ ਤੋਂ ਭੱਜ ਰਿਹਾ ਹੈ। ਬਲਕੌਰ ਸਿੰਘ ਨੇ ਦੋਸ਼ ਲਾਇਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈ ਕੇ ਇਨ੍ਹਾਂ ਗੈਂਗਸਟਰਾਂ ਨੇ ਆਪਣੀਆਂ ਫਿਰੌਤੀਆਂ ਦਾ ਘੇਰਾ ਅਤੇ ਕੀਮਤਾਂ ਵਧਾਈਆਂ ਹਨ ਤੇ ਦੁਨੀਆਂ ਭਰ ਵਿੱਚ ਮਸ਼ਹੂਰੀਆਂ ਖੱਟੀਆਂ ਹਨ ਅਤੇ ਹੁਣ ਪੰਜਾਬ ਦੇ ਵਪਾਰੀਆਂ ਨੂੰ ਡਰਾ ਕੇ ਖੌਫ਼ ਪੈਦਾ ਕਰਨ ਵਾਲੇ ਸਜ਼ਾ ਵੇਲੇ ਮੁੱਕਰ ਰਹੇ ਹਨ। ਇੱਕ ਸਵਾਲ ਦੇ ਜਵਾਬ ਵਿੱਚ ਮਰਹੂਮ ਗਾਇਕ ਦੇ ਪਿਤਾ ਨੇ ਕਿਹਾ ਕਿ ਅਦਾਲਤ ਵਿੱਚ ਮੁਲਜ਼ਮਾਂ ਉਪਰ ਦੋਸ਼ ਆਇਦ ਹੋਣੇ ਸਨ ਇਸ ਲਈ ਵਕੀਲਾਂ ਨੇ ਕੇਸ ਨੂੰ ਲਟਕਾਉਣ ਲਈ ਇਹ ਅਰਜ਼ੀਆਂ ਲਗਾਈਆਂ ਹਨ।

Scroll to Top