
ਬੇਮੌਸਮੀ ਬਾਰਿਸ਼, ਹਨੇਰੀ ਤੇ ਝੱਖੜ੍ਹ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਅਚਾਨਕ ਹੋਈ ਬਾਰਿਸ਼ ਤੇ ਤੇਜ਼ ਹਨੇਰੀ ਨਾਲ ਜਿੱਥੇ ਖੇਤਾਂ ’ਚ ਖੜ੍ਹੀ ਫ਼ਸਲ ਵਿਛ ਗਈ ਹੈ, ਉਥੇ ਖੇਤਾਂ ’ਚ ਪਾਣੀ ਜਮ੍ਹਾਂ ਹੋਣ ਨਾਲ ਵਾਢੀ ਦਾ ਕੰਮ ਕੁਝ ਦਿਨ ਪਛੜਣ ਦੇ ਆਸਾਰ ਹਨ। ਨਮੀ ਦੀ ਮਾਤਰਾ ਵੱਧ ਹੋਣ ਕਰਕੇ ਮੰਡੀਆਂ ’ਚ ਜ਼ੀਰੀ ਵੇਚਣ ਲਈ ਜਿੱਥੇ ਕਿਸਾਨਾਂ ਨੂੰ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਉਥੇ ਮੰਡੀਆਂ ’ਚ ਜ਼ੀਰੀ ਰੱਖਣ ਲਈ ਕਿਸਾਨਾਂ ਤੇ ਆੜ੍ਹਤੀਆਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।