
ਪਿੰਡ ਗੰਭੀਰਪੁਰ ਵਿਖੇ ਲੋਕ ਮਿਲਣੀ ਦੌਰਾਨ ਖਾਨਪੁਰ ਦੇ ਵਸਨੀਕਾ ਧਰਮ ਸਿੰਘ ਸਾਬਕਾ ਸਰਪੰਚ, ਹਰਮਿੰਦਰ ਸਿੰਘ ਰਿਟਾਇਰਡ ਜੈ.ਈ, ਹਰਦੀਪ ਸਿੰਘ ਕਾਕੂ, ਚਤਰ ਸਿੰਘ, ਸੋਹਣ ਲਾਲ, ਮੋਹਨ ਲਾਲ ਵੱਲੋਂ ਵੱਖ ਵੱਖ ਸਿਆਸੀ ਪਾਰਟੀਆਂ ਛੱਡ ਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਇਸ ਮੌਕੇ ਆਪ ਵਿਚ ਸ਼ਾਮਿਲ ਹੋਏ ਆਗੂਆਂ ਦਾ ਹਰਜੋਤ ਸਿੰਘ ਬੈਂਸ ਨੇ ਸਿਰੋਪਾ ਦੇ ਕੇ ਪਾਰਟੀ ਵਿਚ ਸ਼ਾਮਿਲ ਕੀਤਾ। ਇਸ ਮੌਕੇ ਜਸਪਾਲ ਸਿੰਘ ਢਾਹੇ,ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਕੁਲਦੀਪ ਸਿੰਘ ਖਾਨਪੁਰ, ਸੁਰਿੰਦਰ ਸਿੰਘ ਖਾਨਪੁਰ, ਠੇਕੇਦਾਰ ਮਨਜੀਤ ਦਸਗਰਾਈ ਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।