
ਅਮਰੀਕਾ ਦੇ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਸਿੱਖਾਂ ’ਤੇ ਹਾ ਹੀ ਵਿਚ ਹੋਏ ਹਮਲਿਆਂ ਅਤੇ ਨਫ਼ਰਤੀ ਅਪਰਾਧਾਂ ਨੂੰ ਦੇਸ਼ ’ਤੇ ਧੱਬਾ ਕਰਾਰ ਦਿੰਦਿਆਂ ਕਿਹਾ ਕਿ ਸਿੱਖਾਂ ਦੀ ਪੱਗ ਦਾ ਮਤਲਬ ਅਤਿਵਾਦ ਨਹੀਂ ਹੈ, ਸਗੋਂ ਇਹ ਆਸਥਾ ਦਾ ਪ੍ਰਤੀਕ ਹੈ| ਉਨ੍ਹਾਂ ਸਿੱਖਾਂ ਦੀ ਰਾਖੀ ਕਰਨ ਅਤੇ ਸਿੱਖ ਧਰਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਵੀ ਸੱਦਾ ਦਿੱਤਾ। ਐਡਮਜ਼ ਨੇ ਸਾਊਥ ਰਿਚਮੰਡ ਹਿੱਲ ਦੇ ਕੁਈਨਜ਼ ਇਲਾਕੇ ਵਿਚ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵਿਖੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘ਤੁਸੀਂ ਅਤਿਵਾਦੀ ਨਹੀਂ ਹੋ, ਪਰ ਰੱਖਵਾਲੇ ਹੋ। ਪੂਰੇ ਸ਼ਹਿਰ ਨੂੰ ਇਹ ਦੱਸਣ ਦੀ ਲੋੜ ਹੈ। ਸਾਡੇ ਨੌਜਵਾਨਾਂ, ਸਾਡੇ ਬਾਲਗਾਂ ਨੂੰ ਇਹ ਜਾਣਨ ਦੀ ਲੋੜ ਹੈ।’