AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਸਿੱਧੂ ਦੀ ਮੋਗਾ ਰੈਲੀ ਤੋਂ ਪਿੱਛੇ ਹਟੇ ਸਥਾਨਕ ਆਗੂ

ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਮੋਗਾ ’ਚ 21 ਜਨਵਰੀ ਨੂੰ ਕੀਤੀ ਜਾਣ ਵਾਲੀ ਰੈਲੀ ਤੋਂ ਸਥਾਨਕ ਆਗੂਆਂ ਵੱਲੋਂ ਕਿਨਾਰਾ ਕਰ ਲਿਆ ਗਿਆ ਹੈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕਿਹਾ ਕਿ ਉਹ ਰੈਲੀ ਵਿਚ ਸ਼ਾਮਲ ਨਹੀਂ ਹੋ ਰਹੇ ਪਰ ਪਾਰਟੀ ਅੰਦਰ ਜਿਸ ਤਰ੍ਹਾਂ ਦੀ ਰਾਜਨੀਤੀ ਚੱਲ ਰਹੀ ਹੈ, ਇਹ ਬਹੁਤ ਮੰਦਭਾਗੀ ਗੱਲ ਹੈ। ਹਲਕਾ ਇੰਚਾਰਜ ਨੇ ਰੈਲੀ ਤੋਂ ਦੂਰੀ ਬਣਾਉਂਦਿਆਂ ਕਿਹਾ ਕਿ ਪੋਸਟਰ ਉੱਤੇ ਉਨ੍ਹਾਂ ਦੀ ਫੋਟੋ ਦੀ ਸਹਿਮਤੀ ਨਹੀਂ ਲਈ ਗਈ। ਇਸ ਕਰ ਕੇ ਉਨ੍ਹਾਂ ਪੋਸਟਰ ’ਚੋਂ ਫੋਟੋ ਹਟਾਉਣ ਲਈ ਆਖ ਦਿੱਤਾ ਹੈ। ਹੁਣ ਮੋਗਾ ਵਿੱਚ 21 ਜਨਵਰੀ ਨੂੰ ਰੈਲੀ ਹੋਵੇਗੀ ਜਿਸ ਲਈ ਪੋਸਟਰਾਂ ਵਿੱਚ ਪਾਰਟੀ ਹਾਈਕਮਾਂਡ ਦੀਆਂ ਤਸਵੀਰਾਂ ਤੋਂ ਇਲਾਵਾ ਪਾਰਟੀ ਇੰਚਾਰਜ ਦੇਵੇਂਦਰ ਯਾਦਵ, ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਥਾਨਕ ਆਗੂਆਂ ਦੀਆਂ ਤਸਵੀਰਾਂ ਹਨ। ਰੈਲੀ ਦੇ ਪ੍ਰਬੰਧਕ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਕਿਹਾ ਕਿ ਇਸ ਰੈਲੀ ਲਈ ਸਭ ਨੂੰ ਸੱਦਾ ਦਿੱਤਾ ਗਿਆ ਹੈ।

Scroll to Top