AN INSTITUTE FOR RESEARCH ON LITERATURE,CULTURE,HISTORY & HERITAGE OF PUNJAB”

ਸੁਖਬੀਰ ਬਾਦਲ ‘ਤੇ CM ਮਾਨ ਦਾ ਤਿੱਖਾ ਹਮਲਾ, ਕਿਹਾ-ਕਰੋ ਮੇਰੇ ‘ਤੇ ਕੇਸ, ਕੋਰਟ ‘ਚ ਨਜਿੱਠਾਂਗਾ

ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਅੱਜ ਹੁਸ਼ਿਆਰਪੁਰ ਵਿਚ ਇਕ ਵਿਸ਼ਾਲ ‘ਵਿਕਾਸ ਕ੍ਰਾਂਤੀ ਰੈਲੀ’ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਦੋਆਬੇ ਵਿਚ ਕਰੀਬ 867 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ। ਆਪਣੇ ਸੰਬੋਧਨ ਵਿਚ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਸਾਡੇ ਵਾਲੇ ਮਲੰਗ ਤੇ ਤੁਹਾਡੇ ਵਾਲੇ ਸ਼ਾਨ ਹੋ ਗਏ। ਤੁਸੀਂ ਵੀ ਇਨ੍ਹਾਂ ਮਲੰਗਾਂ ‘ਤੇ ਹੀ ਰਾਜ ਕਰਦੇ ਰਹੇ ਹੋ। ਸਾਡੇ ਕੋਲ ਪੜ੍ਹ-ਲਿਖੇ ਵਿਧਾਇਕ ਹਨ। ਉਥੇ ਹੀ ਲੋਕ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਅਸੀਂ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਾਂਗੇ। ਚੰਡੀਗੜ੍ਹ ਦੀ ਲੋਕ ਸਭਾ ਸੀਟ ਵੀ ਜਿੱਤਾਂਗੇ। ਸੁਖਬੀਰ ਬਾਦਲ ਵੱਲੋਂ ਭੇਜੇ ਗਏ ਨੋਟਿਸ ਨੂੰ ਲੈ ਕੇ ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਚੁਣੌਤੀ ਦਿੰਦੇ ਕਿਹਾ ਕਿ ਕਰੋ ਮੇਰੇ ‘ਤੇ ਮਾਣਹਾਨੀ ਦਾ ਕੇਸ, ਮੈਂ ਕੋਰਟ ਵਿਚ ਇਨ੍ਹਾਂ ਨਾਲ ਨਜਿੱਠਾਂਗਾ। ਉਨ੍ਹਾਂ ਕਿਹਾ ਕਿ ਪਹਿਲਾਂ ਸੁਖਬੀਰ ਬਾਦਲ ਮਾਣ ਤਾਂ ਵਿਖਾਉਣ, ਫਿਰ ਹਾਨੀ ਦੀ ਗੱਲ ਕਰਾਂਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਮਾਣਹਾਨੀ ਨਹੀਂ, ਭਗਵੰਤ ਮਾਨ ਹਾਨੀ ਹੋਈ ਹੈ। ਮੈਨੂੰ ਤਾਂ ਸਗੋਂ ਮੌਕਾ ਮਿਲੇਗਾ ਅਤੇ ਮੈਂ ਛੇਤੀ-ਛੇਤੀ ਤਾਰੀਖ਼ਾਂ ਪੁਆਵਾਂਗਾ। ਪੰਜਾਬ ਨੂੰ ਲੁੱਟਣ ਵਾਲੇ ਹੁਣ ਈਮਾਨਦਾਰ ਪਾਰਟੀ ‘ਤੇ ਕੇਸ ਕਰਨਗੇ।  ਉਥੇ ਹੀ ਮਜੀਠੀਆ ਵੱਲੋਂ ਇਕ ਮੰਤਰੀ ਨੂੰ ਘੇਰਣ ਅਤੇ ਇਤਰਾਜ਼ਯੋਗ ਵੀਡੀਓ ਹੋਣ ਦਾ ਦਾਅਵਾ ਕਰਨ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਉਹ ਆਪਣੇ ਵਾਲੇ ਸੁੱਚਾ ਸਿੰਘ ਅਤੇ ਸ਼ੇਰ ਸਿੰਘ ਨੂੰ ਵੇਖਣ ਕਿ ਉਨ੍ਹਾਂ ਨੇ ਕੀ ਕੁਰਬਾਨੀਆਂ ਕੀਤੀਆਂ ਹਨ। ਉਹ ਉਨ੍ਹਾਂ ਨੂੰ ਯਾਦ ਨਹੀਂ ਹਨ।  

Scroll to Top