AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਸੁਲਤਾਨਪੁਰ ਲੋਧੀ ਮਾਮਲੇ ’ਚ ਨੌਜਵਾਨਾਂ ਨੂੰ ਫਸਾਇਆ ਜਾ ਰਿਹੈ: ਮਜੀਠੀਆ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਗੁਰਦੁਆਰਾ ਮਾਮਲੇ ਵਿੱਚ ਤਿੰਨ ਨੌਜਵਾਨਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ 21 ਨਵੰਬਰ ਨੂੰ ਵਾਪਰੀ ਘਟਨਾ ਸਬੰਧੀ ਦਰਜ ਹੋਈ ਐੱਫਆਈਆਰ ਦੇ ਸਬੰਧ ’ਚ ਤਿੰਨ ਨੌਜਵਾਨਾਂ ਗੁਰਪ੍ਰੀਤ ਸਿੰਘ, ਨਿਸ਼ਾਨ ਸਿੰਘ ਤੇ ਬਘੇਲ ਸਿੰਘ ਨੂੰ ਗੁਰਦੁਆਰਾ ਬੇਰ ਸਾਹਿਬ ਦੇ ਬਾਹਰੋਂ 22 ਨਵੰਬਰ ਗ੍ਰਿਫ਼ਤਾਰ ਕੀਤਾ ਹੈ ਜਦਕਿ ਇਹ ਤਿੰਨੋਂ ਨੌਜਵਾਨ ਘਟਨਾ ਵਾਲੇ ਦਿਨ (21 ਨਵੰਬਰ) ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਹੋਏ ਸਨ। ਮਜੀਠੀਆ ਨੇ ਆਖਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਸਿਰਫ ਇਸ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਕਿਉਂਕਿ ਉਹ ਨਿਹੰਗ ਬਾਣੇ ਵਿੱਚ ਸਨ। ਉਨ੍ਹਾਂ ਹਰਿਮੰਦਰ ਸਾਹਿਬ ਕੰਪਲੈਕਸ ਦੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਦਿਖਾਈ ਜਿਸ ਵਿੱਚ ਉਕਤ ਨੌਜਵਾਨ ਉਥੇ ਮੱਥਾ ਟੇਕਣ ਜਾਂਦੇ ਦਿਖਾਈ ਦੇ ਰਹੇ ਹਨ। ਪੀੜਤ ਨੌਜਵਾਨ ਗੁਰਪ੍ਰੀਤ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਆਪਣੀ ਭੈਣ ਦੇ ਵਿਆਹ ਲਈ ਕਿਸੇ ਨੂੰ ਸੱਦਾ ਪੱਤਰ ਦੇਣ ਸੁਲਤਾਨਪੁਰ ਲੋਧੀ ਗਿਆ ਸੀ ਅਤੇ ਉਸ ਦਾ ਗੁਰਦੁਆਰਾ ਅਕਾਲ ਬੁੰਗਾ ਸਾਹਿਬ ’ਤੇ ਕਬਜ਼ੇ ਵਾਲੀ ਘਟਨਾ ਨਾਲ ਕੋਈ ਸਬੰਧ ਨਹੀਂ ਹੈ।

Scroll to Top