AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਸੰਯੁਕਤ ਕਿਸਾਨ ਮੋਰਚੇ ਵੱਲੋਂ ਚੇਤਨਾ ਜਾਗ੍ਰਿਤੀ ਮੁਹਿੰਮ ਅੱਜ ਤੋਂ

ਸੰਯੁਕਤ ਕਿਸਾਨ ਮੋਰਚੇ ਨੇ ਅੱਜ ਇਥੇ ਕਿਸਾਨ-ਮਜ਼ਦੂਰ ਜਨ ਜਾਗਰਣ ਮੁਹਿੰਮ ਲਈ ਪਰਚਾ ਰਿਲੀਜ਼ ਕੀਤਾ। ਇਹ ਮੁਹਿੰਮ ਦੇਸ਼ ਭਰ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 10 ਤੋਂ 20 ਜਨਵਰੀ ਤੱਕ ਚਲਾਈ ਜਾਵੇਗੀ। ਹੱਥ-ਪਰਚੇ ਅਤੇ ਨੋਟਿਸ ਦਾ ਸਾਰੀਆਂ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਮੁਹਿੰਮ ਭਾਰਤ ਵਿੱਚ ਖੇਤੀ ਸੰਕਟ ਬਾਰੇ ਚਾਨਣਾ ਪਾਏਗੀ ਤੇ ਦੱਸੇਗੀ ਕਿ ਇਹ ਸੰਕਟ ਕਿਸਾਨਾਂ, ਖੇਤੀ ਕਰਮਚਾਰੀਆਂ, ਮਜ਼ਦੂਰਾਂ ਅਤੇ ਨੌਜਵਾਨਾਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ। ਇਹ ਮੁਹਿੰਮ ਖੇਤੀ ਸੰਕਟ ’ਤੇ ਕਾਬੂ ਪਾਉਣ, ਕਿਸਾਨਾਂ ਅਤੇ ਮਜ਼ਦੂਰਾਂ ਲਈ ਵਧੇਰੇ ਆਮਦਨ ਅਤੇ ਸਥਿਰ ਰੁਜ਼ਗਾਰ ਨੂੰ ਯਕੀਨੀ ਬਣਾਉਣ ਅਤੇ ਲੁੱਟ-ਖਸੁੱਟ ਨੂੰ ਰੋਕਣ ਦੀ ਮਹੱਤਤਾ ਨੂੰ ਸਮਝਾਏਗੀ। ਸੰਯੁਕਤ ਕਿਸਾਨ ਮੋਰਚੇ ਦੇ ਕਾਰਕੁਨ ਪਿੰਡਾਂ ਅਤੇ ਕਸਬਿਆਂ ਵਿੱਚ ਘਰ-ਘਰ ਜਾ ਕੇ ਪਰਚੇ ਅਤੇ ਹੋਰ ਪ੍ਰਚਾਰ ਸਮੱਗਰੀ ਵੰਡਣਗੇ। ਮੁਹਿੰਮ ਦਾ ਟੀਚਾ ਭਾਰਤ ਭਰ ਦੇ 30.4 ਕਰੋੜ ਪਰਿਵਾਰਾਂ ਵਿੱਚੋਂ 40 ਫ਼ੀਸਦ ਨੂੰ ਕਵਰ ਕਰਨ ਦਾ ਹੈ। ਇਹ ਮੁਹਿੰਮ ਮੋਦੀ ਸਰਕਾਰ ਦੇ ਕਾਰਪੋਰੇਟ ਘਰਾਣਿਆਂ ਦੇ ਵਿਕਾਸ ਦੇ ਬਿਰਤਾਂਤ ਅਤੇ ਪ੍ਰਤੀ ਵਿਅਕਤੀ ਆਮਦਨ ਵਿੱਚ ਗਿਰਾਵਟ, ਆਮਦਨ ਵਿੱਚ ਵਧ ਰਹੀ ਅਸਮਾਨਤਾ, ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਅਤੇ ਮਜ਼ਦੂਰਾਂ ਨੂੰ ਘੱਟੋ-ਘੱਟ ਉਜਰਤ ਦੇਣ ਤੋਂ ਇਨਕਾਰ ਕਰਕੇ ਲੋਕਾਂ ਨੂੰ ਦਰਪੇਸ਼ ਦੁੱਖਾਂ ਅਤੇ ਸ਼ੋਸ਼ਣ ਦਾ ਪਰਦਾਫਾਸ਼ ਕਰੇਗੀ। ਕੇਂਦਰੀ ਟਰੇਡ ਯੂਨੀਅਨਾਂ ਨੇ ਜਨ ਜਾਗਰਣ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਇਹ ਮੁਹਿੰਮ ਜ਼ਿਲ੍ਹਾ ਪੱਧਰ ’ਤੇ 26 ਜਨਵਰੀ ਨੂੰ ਟਰੈਕਟਰ, ਵਾਹਨ ਪਰੇਡ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਏਗੀ।

Scroll to Top