AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

ਹਾਈਵੇਅ ਅਥਾਰਟੀ ਨੇ ਐਕਸਪ੍ਰੈਸਵੇਅ ਪਿੱਲਰਾਂ ‘ਤੇ ਬਣਾਉਣ ਲਈ ਡਰਾਇੰਗ ਕਿਸਾਨਾਂ ਨੂੰ ਸੌਂਪੀ

ਕੇਂਦਰ ਸਰਕਾਰ ਵੱਲੋਂ ਇਥੇ ਬਣਾਏ ਜਾ ਰਹੇ ਦਿੱਲੀ ਜੰਮੂ ਕਟੜਾ ਐਕਸਪ੍ਰੈਸਵੇਅ ਦੇ ਡਾਫ ਲੱਗਣ ਨਾਲ ਹਲਕਾ ਸ਼ੁਤਰਾਣਾ ਦੇ ਘੱਗਰ ਪ੍ਰਭਾਵਿਤ ਇਲਾਕਿਆਂ ਵਿੱਚ ਆਏ ਭਿਆਨਕ ਹੜ੍ਹਾਂ ਕਰਕੇ ਹੋਈ ਵੱਡੇ ਪੱਧਰ ਉੱਤੇ ਤਬਾਹੀ ਮਗਰੋਂ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਨੇ ਐਕਸਪ੍ਰੈਸਵੇਅ ਨੂੰ ਪਿਲਰਾਂ ਉੱਤੇ ਬਣਾਏ ਜਾਣ ਨੂੰ ਲੈ ਕੇ ਪੱਕਾ ਮੋਰਚਾ ਲਗਾਇਆ ਸੀ। ਪੱਕੇ ਮੋਰਚੇ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਭਰਵਾਂ ਸਮਰਥਨ ਮਿਲਣ ਮਗਰੋਂ ਮਾਮਲਾ ਗਰਮਾ ਗਿਆ ਸੀ। ਆਖ਼ਰ ਨੈਸ਼ਨਲ ਹਾਈਵੇਅ ਅਥਾਰਟੀ ਦੀਆਂ ਟੀਮਾਂ ਨੇ ਸਮੇਂ-ਸਮੇਂ ਮੋਰਚੇ ਵਾਲੀ ਥਾਂ ਉੱਤੇ ਪਹੁੰਚ ਕੇ ਕਿਸਾਨਾਂ ਦਾ ਪੱਖ ਸੁਣਨ ਮਗਰੋਂ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਐਕਸਪੈ੍ਸ ਵੇਅ ਦੇ ਡਿਜ਼ਾਇਨ ਵਿੱਚ ਤਬਦੀਲੀ ਕੀਤੀ ਹੈ। ਐਸਡੀਐਮ ਦਫ਼ਤਰ ਪਾਤੜਾਂ ਵਿਖੇ ਪੱਕੇ ਮੋਰਚੇ ਦੀ ਅਗਵਾਈ ਕਰ ਰਹੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਨਾਲ ਮੀਟਿੰਗ ਮਗਰੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ, ਐਸਡੀਐਮ ਪਾਤੜਾਂ ਨਵਦੀਪ ਕੁਮਾਰ ਅਤੇ ਐਨਐਚਏਆਈ ਦੇ ਐਸਸੀ ਕਨਿਸ਼ਕ ਡਾਂਗੀ ਨੇ ਮੋਰਚੇ ਵਾਲੀ ਥਾਂ ਉੱਤੇ ਪਹੁੰਚ ਕੇ ਨਵੀਂ ਤਿਆਰ ਕੀਤੀ ਗਈ ਡਰਾਇੰਗ ਦੀ ਕਾਪੀ ਕਿਸਾਨ ਆਗੂਆਂ ਨੂੰ ਸੌਂਪੇ ਜਾਣ ‘ਤੇ ਪੱਕਾ ਮੋਰਚਾ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ

Scroll to Top