AN INSTITUTE FOR RESEARCH ON LITERATURE,CULTURE,HISTORY & HERITAGE OF PUNJAB”
website header

‘ਆਪ’ ਦੇ ਯੂਥ ਵਿੰਗ ਵੱਲੋਂ ਮੋਟਰਸਾਈਕਲ ਰੈਲੀ

blog single post
ਆਦਮੀ ਪਾਰਟੀ ਦੇ ਹਲਕਾ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਯੂਥ ਵਿੰਗ ਵੱਲੋਂ ਵਿਧਾਇਕ ਲਖਵੀਰ ਸਿੰਘ ਰਾਏ ਦੇ ਦਫ਼ਤਰ ਤੋਂ ਮੋਟਰਸਾਈਕਲ ਰੈਲੀ ਕੱਢੀ ਗਈ। ਇਹ ਰੈਲੀ ਗੁਰਦੁਆਰਾ ਛੇਵੀਂ ਪਾਤਸ਼ਾਹੀ ਫਤਹਿਗੜ੍ਹ ਸਾਹਿਬ, ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ, ਸਰਹਿੰਦ ਸ਼ਹਿਰ ਹੁੰਦੀ ਹੋਈ ਸਰਹਿੰਦ ਮੰਡੀ, ਫੁਆਰਾ ਚੌਕ, ਪੁਰਾਣੀ ਅਨਾਜ ਮੰਡੀ, ਰੇਲਵੇ ਓਵਰ ਬ੍ਰਿਜ, ਨਵੀਂ ਅਨਾਜ ਮੰਡੀ, ਬੱਸ ਸਟੈਂਡ ਸਰਹਿੰਦ ਦੇ ਰਸਤੇ ਸਾਨੀਪੁਰ ਚੌਕ ਵਿੱਚ ਸਮਾਪਤ ਹੋ ਗਈ। ਰੈਲੀ ਨੂੰ ਰਵਾਨਾ ਕਰਦੇ ਹੋਏ ਵਿਧਾਇਕ ਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਇਹ ਰੈਲੀ ਕੱਢੀ ਗਈ ਹੈ, ਨੌਜਵਾਨਾਂ ਦਾ ਜੋਸ਼ ਦੇਖ ਕੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਦੋ ਸਾਲਾਂ ਦੇ ਕਾਰਜਕਾਲ ਤੋਂ ਖੁਸ਼ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹਲਕਾ ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੂੰ ਭਾਰੀ ਬਹੁਮਤ ਦੇ ਨਾਲ ਕਾਮਯਾਬ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੇ ਲਿਬੜਾ, ਬਹਾਦਰ ਜਲਾਲ, ਜਗਜੀਤ ਸਿੰਘ ਰਿਉਣਾ, ਗੱਜਣ ਸਿੰਘ ਜਲਵੇੜਾ, ਗੁਰਸਤਿੰਦਰ ਸਿੰਘ ਜੱਲਾ, ਮਨਦੀਪ ਸਿੰਘ ਪੋਲਾ, ਅਮਨਦੀਪ ਸਿੰਘ, ਅਮਰਿੰਦਰ ਸਿੰਘ ਮੰਡੋਫਲ, ਰਮੇਸ਼ ਕੁਮਾਰ ਸੋਨੂੰ, ਗੁਰਮੇਲ ਸਿੰਘ ਪੰਡਰਾਲੀ, ਰਾਹੁਲ ਸ਼ਰਮਾ ਅਤੇ ਨਭੀ ਸਰਹੰਦ ਹਾਜ਼ਰ ਸਨ।
Scroll to Top